Wednesday, 12th of August 2026

ਮਸ਼ਹੂਰ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦਾ ਦੇਹਾਂਤ, ਖੇਡ ਜਗਤ ‘ਚ ਸੋਗ ਦੀ ਲਹਿਰ...

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦਾ ਸਿਹਤ ਖ਼ਰਾਬ ਹੋਣ ਕਾਰਨ ਫਰੀਦਕੋਟ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਗੁਰਦੇ ਅਤੇ ਜਿਗਰ ਨਾਲ ਜੁੜੀਆਂ ਬਿਮਾਰੀਆਂ ਨਾਲ ਜੂਝ ਰਹੇ ਸਨ। ਫਿਰੋਜ਼ਪੁਰ ਦੇ ਪਿੰਡ ਤੂਤ ਨਾਲ ਸਬੰਧਤ ਗੁਰਜੀਤ ਤੂਤ ਨੇ ਕਬੱਡੀ ਵਿੱਚ ਆਪਣੀ ਸ਼ਾਨਦਾਰ ਡਿਫੈਂਸ ਲਈ ਵੱਖਰੀ ਪਛਾਣ ਬਣਾਈ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਵਿੱਚ ਕੀਤਾ ਜਾਵੇਗਾ। ਉਨ੍ਹਾਂ ਦੇ ਦਿਹਾਂਤ ਨਾਲ ਪੰਜਾਬੀ ਖੇਡ ਜਗਤ ਵਿੱਚ ਸੋਗ ਦੀ ਲਹਿਰ ਹੈ।

Edited By: Lajwinder Kaur | Updated at: August 12th 2026 12:58 PM
Trending News
ਮਸ਼ਹੂਰ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦਾ ਦੇਹਾਂਤ, ਖੇਡ ਜਗਤ ‘ਚ ਸੋਗ ਦੀ ਲਹਿਰ...

ਮਸ਼ਹੂਰ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦਾ ਦੇਹਾਂਤ, ਖੇਡ ਜਗਤ ‘ਚ ਸੋਗ ਦੀ ਲਹਿਰ...

ਪੰਜਾਬੀ ਖੇਡ ਜਗਤ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਅੰਤਰਰਾਸ਼ਟਰੀ ਕਬੱਡੀ ਦੇ ਨਾਮੀ ਖਿਡਾਰੀ ਗੁਰਜੀਤ ਸਿੰਘ ਤੂਤ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਪੂਰੇ ਖੇਡ ਜਗਤ ਅਤੇ ਪ੍ਰਸ਼ੰਸਕਾਂ ਵਿੱਚ ਡੂੰਘਾ ਸੋਗ ਛਾ ਗਿਆ ਹੈ।

ਸਿਹਤ ਖ਼ਰਾਬ ਹੋਣ ਕਾਰਨ ਹੋਇਆ ਦੇਹਾਂਤ

ਮੀਡੀਆ ਰਿਪੋਰਟਾਂ ਅਤੇ ਜਾਣਕਾਰੀ ਅਨੁਸਾਰ, ਗੁਰਜੀਤ ਸਿੰਘ ਤੂਤ ਗੁਰਦੇ ਅਤੇ ਜਿਗਰ ਨਾਲ ਜੁੜੀਆਂ ਗੰਭੀਰ ਸਿਹਤ ਸਮੱਸਿਆਵਾਂ ਤੋਂ ਪੀੜਤ ਸਨ ਅਤੇ ਲੰਬੇ ਸਮੇਂ ਤੱਕ ਇਸ ਨਾਲ ਜੂਝਦੇ ਰਹੇ।

ਆਖਰੀ ਸਾਹ: ਉਨ੍ਹਾਂ ਨੇ ਪੰਜਾਬ ਦੇ ਫਰੀਦਕੋਟ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਆਖਰੀ ਸਾਹ ਲਏ।

ਅੰਤਿਮ ਸੰਸਕਾਰ: ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਤੂਤ (ਜ਼ਿਲ੍ਹਾ ਫਿਰੋਜ਼ਪੁਰ) ਵਿਖੇ ਕੀਤਾ ਜਾਵੇਗਾ। ਉਹ ਆਪਣੇ ਪਿੱਛੇ ਪਤਨੀ ਅਤੇ ਪਰਿਵਾਰ ਨੂੰ ਛੱਡ ਗਏ ਹਨ।

ਕਬੱਡੀ ਮੈਦਾਨ ਦੇ ਸਿਤਾਰੇ ਦਾ ਸ਼ਾਨਦਾਰ ਸਫ਼ਰ

ਫਿਰੋਜ਼ਪੁਰ ਦੇ ਪਿੰਡ ਤੂਤ ਵਿੱਚ ਜਨਮੇ ਗੁਰਜੀਤ ਤੂਤ ਨੇ ਲੰਮਾ ਅਰਸਾ ਖੇਡ ਜਗਤ ਵਿੱਚ ਸਰਗਰਮ ਰਹਿ ਕੇ ਵੱਡੇ ਟੂਰਨਾਮੈਂਟ ਜਿੱਤੇ ਅਤੇ ਕਬੱਡੀ ਦੀ ਦੁਨੀਆ ਵਿੱਚ ਆਪਣਾ ਵੱਖਰਾ ਨਾਮ ਬਣਾਇਆ। ਕਬੱਡੀ ਤੋਂ ਇਲਾਵਾ ਉਹ ਬਾਸਕਟਬਾਲ ਦੇ ਖੇਤਰ ਵਿੱਚ ਵੀ ਹੱਥ ਅਜ਼ਮਾ ਚੁੱਕੇ ਸਨ। ਉਹ ਮੈਦਾਨ ਉੱਤੇ ਆਪਣੀ ਤਾਕਤ, ਚੁਸਤੀ ਅਤੇ ਸ਼ਾਨਦਾਰ ਡਿਫੈਂਸਿਵ ਖੇਡ ਲਈ ਵਿਸ਼ੇਸ਼ ਤੌਰ 'ਤੇ ਜਾਣੇ ਜਾਂਦੇ ਸਨ। ਹਾਲਾਂਕਿ, ਜ਼ਿੰਦਗੀ ਦੇ ਇੱਕ ਦੌਰ ਵਿੱਚ ਨਸ਼ਿਆਂ ਦੀ ਆਦਤ ਕਾਰਨ ਉਹ ਆਪਣੀ ਮਾਂ ਖੇਡ ਤੋਂ ਦੂਰ ਹੋ ਗਏ ਸਨ।

ਗੀਤਾਂ ਵਿੱਚ ਵੀ ਮਿਲਿਆ ਸੀ ਮਾਣ

ਗੁਰਜੀਤ ਤੂਤ ਦਾ ਨਾਮ ਸਿਰਫ਼ ਖੇਡਾਂ ਤੱਕ ਹੀ ਸੀਮਤ ਨਹੀਂ ਸੀ, ਸਗੋਂ ਪੰਜਾਬੀ ਸੱਭਿਆਚਾਰ ਅਤੇ ਸੰਗੀਤ ਵਿੱਚ ਵੀ ਉਨ੍ਹਾਂ ਦੀ ਚਰਚਾ ਰਹੀ। ਪ੍ਰਸਿੱਧ ਪੰਜਾਬੀ ਗਾਇਕ ਅਰਜਨ ਢਿੱਲੋਂ ਨੇ ਆਪਣੇ ਮਸ਼ਹੂਰ ਹਿੱਟ ਗੀਤ 'ਇਲਜ਼ਾਮ' (Ilzaam) ਵਿੱਚ ਉਨ੍ਹਾਂ ਦੇ ਨਾਮ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਸੀ, ਜਿਸ ਨੇ ਉਨ੍ਹਾਂ ਦੀ ਪਛਾਣ ਨੂੰ ਪ੍ਰਸ਼ੰਸਕਾਂ ਵਿੱਚ ਹੋਰ ਵੀ ਮਜ਼ਬੂਤ ਕੀਤਾ।

ਉਨ੍ਹਾਂ ਦਾ ਦਿਹਾਂਤ ਪੰਜਾਬੀ ਖੇਡ ਜਗਤ ਲਈ ਇੱਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਵੱਖ-ਵੱਖ ਖਿਡਾਰੀਆਂ, ਕਲਾਕਾਰਾਂ ਅਤੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ।

Punjabi Shorts

Latest News