Tuesday, 17th of November 2026

MS ਧੋਨੀ ਨੇ IPL ਤੋਂ ਲਿਆ ਸੰਨਿਆਸ, ਪਰ ਫ੍ਰੈਂਚਾਇਜ਼ੀ ਨਾਲ ਰਿਸ਼ਤਾ ਰਹੇਗਾ ਬਰਕਰਾਰ; CSK ਨੇ ਸੌਂਪੀ ਅਹਿਮ ਜ਼ਿੰਮੇਵਾਰੀ

ਮਾਹੀ ਦੇ ਫੈਨਜ਼ ਨੂੰ ਵੱਡਾ ਝਟਕਾ ਲੱਗਿਆ ਹੈ। ਜੀ ਹਾਂ ਚੇਨਈ ਸੁਪਰ ਕਿੰਗਜ਼ (CSK) ਵੱਲੋਂ ਵੱਡਾ ਐਲਾਨ ਕਰਦੇ ਹੋਏ ਦੱਸਿਆ ਹੈ ਕਿ MS ਧੋਨੀ ਨੇ IPL ਤੋਂ ਸੰਨਿਆਸ ਲੈ ਲਿਆ ਹੈ। ਪਰ ਉਨ੍ਹਾਂ ਦਾ ਰਿਸ਼ਤਾ ਫ੍ਰੈਂਚਾਇਜ਼ੀ ਨਾਲ ਬਰਕਰਾਰ ਰਹੇਗਾ, ਕਿਉਂਕਿ ਉਨ੍ਹਾਂ ਨੂੰ ਟੀਮ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ।

Edited By: Lajwinder Kaur | Updated at:
MS ਧੋਨੀ ਨੇ IPL ਤੋਂ ਲਿਆ ਸੰਨਿਆਸ, ਪਰ ਫ੍ਰੈਂਚਾਇਜ਼ੀ ਨਾਲ ਰਿਸ਼ਤਾ ਰਹੇਗਾ ਬਰਕਰਾਰ; CSK ਨੇ ਸੌਂਪੀ ਅਹਿਮ ਜ਼ਿੰਮੇਵਾਰੀ

MS ਧੋਨੀ ਨੇ IPL ਤੋਂ ਲਿਆ ਸੰਨਿਆਸ, ਪਰ ਫ੍ਰੈਂਚਾਇਜ਼ੀ ਨਾਲ ਰਿਸ਼ਤਾ ਰਹੇਗਾ ਬਰਕਰਾਰ; CSK ਨੇ ਸੌਂਪੀ ਅਹਿਮ ਜ਼ਿੰਮੇਵਾਰੀ

ਕ੍ਰਿਕਟ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਦਿੱਗਜ ਖਿਡਾਰੀ ਮਹਿੰਦਰ ਸਿੰਘ ਧੋਨੀ ਨੇ IPL ਤੋਂ ਸੰਨਿਆਸ ਲੈ ਲਿਆ ਹੈ। ਹੁਣ ਉਹ ਚੇਨਈ ਸੁਪਰ ਕਿੰਗਜ਼ (CSK) ਵਿੱਚ ਮੈਂਟੋਰ ਦੀ ਭੂਮਿਕਾ ਨਿਭਾਉਣਗੇ। ਚੇਨਈ ਸੁਪਰ ਕਿੰਗਜ਼ ਫ੍ਰੈਂਚਾਈਜ਼ੀ ਵੱਲੋਂ ਧੋਨੀ ਦੇ ਸੰਨਿਆਸ ਅਤੇ ਨਵੀਂ ਭੂਮਿਕਾ ਬਾਰੇ ਐਲਾਨ ਕੀਤਾ ਗਿਆ ਹੈ।

ਦਰਅਸਲ, ਮੰਗਲਵਾਰ ਨੂੰ IPL ਦੀਆਂ ਸਾਰੀਆਂ ਟੀਮਾਂ ਵੱਲੋਂ ਆਪਣੇ ਰਿਟੇਨ ਅਤੇ ਰਿਲੀਜ਼ ਕੀਤੇ ਗਏ ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਜਾਣੀ ਸੀ। ਇਸ ਤੋਂ ਪਹਿਲਾਂ ਹੀ ਚੇਨਈ ਸੁਪਰ ਕਿੰਗਜ਼ ਨੇ ਧੋਨੀ ਦੇ IPL ਤੋਂ ਸੰਨਿਆਸ ਲੈਣ ਅਤੇ ਟੀਮ ਦੇ ਮੈਂਟੋਰ ਬਣਨ ਦੀ ਜਾਣਕਾਰੀ ਸਾਂਝੀ ਕਰ ਦਿੱਤੀ।

IPL 2026 ਵਿੱਚ ਇੱਕ ਵੀ ਮੈਚ ਨਹੀਂ ਖੇਡੇ ਧੋਨੀ

ਮਹਿੰਦਰ ਸਿੰਘ ਧੋਨੀ IPL 2026 ਦੇ ਪੂਰੇ ਸੀਜ਼ਨ ਦੌਰਾਨ ਇੱਕ ਵੀ ਮੈਚ ਨਹੀਂ ਖੇਡੇ ਸਨ। ਹਾਲਾਂਕਿ, ਉਹ ਟੀਮ ਦੇ ਨਾਲ ਮੈਦਾਨ ਵਿੱਚ ਆਉਂਦੇ ਰਹੇ ਅਤੇ ਉਨ੍ਹਾਂ ਦੀ ਇੱਕ ਝਲਕ ਦੇਖਣ ਲਈ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਸਟੇਡੀਅਮ ਪਹੁੰਚਦੇ ਸਨ।

ਹੁਣ ਧੋਨੀ ਨੇ ਬਿਨਾਂ ਕਿਸੇ ਵਿਦਾਈ ਮੈਚ ਦੇ IPL ਨੂੰ ਅਲਵਿਦਾ ਕਹਿ ਦਿੱਤਾ ਹੈ। ਹਾਲਾਂਕਿ, ਉਨ੍ਹਾਂ ਨੇ ਚੇਨਈ ਸੁਪਰ ਕਿੰਗਜ਼ ਨਾਲ ਆਪਣਾ ਰਿਸ਼ਤਾ ਬਰਕਰਾਰ ਰੱਖਿਆ ਹੈ।

IPL 2027 ਵਿੱਚ ਨਵੀਂ ਭੂਮਿਕਾ 'ਚ ਆਉਣਗੇ ਨਜ਼ਰ

IPL 2027 ਵਿੱਚ ਮਹਿੰਦਰ ਸਿੰਘ ਧੋਨੀ ਖਿਡਾਰੀ ਵਜੋਂ ਨਹੀਂ, ਸਗੋਂ ਚੇਨਈ ਸੁਪਰ ਕਿੰਗਜ਼ ਦੇ ਮੈਂਟੋਰ ਵਜੋਂ ਟੀਮ ਨਾਲ ਜੁੜੇ ਰਹਿਣਗੇ। ਉਨ੍ਹਾਂ ਦੇ ਤਜਰਬੇ ਅਤੇ ਮਾਰਗਦਰਸ਼ਨ ਨਾਲ ਟੀਮ ਨੂੰ ਫਾਇਦਾ ਮਿਲਣ ਦੀ ਉਮੀਦ ਹੈ।

ਧੋਨੀ ਦੇ ਇਸ ਫੈਸਲੇ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇੱਕ ਯੁੱਗ ਦਾ ਅੰਤ ਹੋ ਗਿਆ ਹੈ, ਪਰ ਉਹ ਹੁਣ ਵੀ ਚੇਨਈ ਸੁਪਰ ਕਿੰਗਜ਼ ਨਾਲ ਜੁੜੇ ਰਹਿਣਗੇ।