'ਯੁੱਧ ਨਸ਼ੀਆਂ ਵਿਰੁੱਧ' ਮੁਹਿੰਮ ਤਹਿਤ ਸਰਕਾਰ ਵੱਲੋਂ ਲਗਾਤਾਰ ਕਾਰਵਾਈ ਕਰਨ ਦੇ ਬਾਵਜੂਦ ਨਸ਼ੇ ਦੇ ਓਵਰਡੋਜ਼ ਕਾਰਨ ਮੋਤਾਂ ਹੋ ਰਹੀਆਂ ਹਨ। ਨਸ਼ਿਆਂ ਦੀ ਲਤ ਨੌਜਵਾਨਾਂ ਦੀਆਂ ਜਾਨਾਂ ਲੈ ਰਹੀ ਹਨ। ਤਾਜ਼ਾ ਮਾਮਲਾ ਡਾਬਾ, ਲੁਧਿਆਣਾ ਤੋਂ ਸਾਹਮਣੇ ਆਇਆਂ ਜਿੱਥੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਸੁੰਦਰ ਨਗਰ ਡਾਬਾ ਰੋਡ 'ਤੇ ਖਾਲੀ ਪਲਾਟ ਚ ਨਸ਼ਾ ਕਰਦੇ ਸਮੇਂ ਉਸਦੀ ਮੌਤ ਹੋ ਗਈ। ਜਦੋਂ ਲੋਕਾਂ ਨੇ ਉਸਨੂੰ ਕੰਧ 'ਤੇ ਪਿਆ ਦੇਖਿਆ, ਤਾਂ ਉਸਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਸਦੀ ਮੌਤ ਹੋ ਚੁੱਕੀ ਸੀ। ਉਸਦੇ ਹੱਥ 'ਚ ਇੱਕ ਟੀਕਾ ਸਰਿੰਜ ਤੇ ਕੰਧ 'ਤੇ ਨਸ਼ੀਲੇ ਪਦਾਰਥਾਂ ਦਾ ਇੱਕ ਪੈਕੇਟ ਪਿਆ ਮਿਲਿਆ।
ਪੁਲਿਸ ਵੱਲੋਂ ਕਾਰਵਾਈ
ਪੁਲਿਸ ਮੌਕੇ 'ਤੇ ਪਹੁੰਚੀ, ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਲੈ ਗਈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਇੱਕ ਐਕਟਿਵਾ 'ਤੇ ਆਇਆ ਸੀ ਜਿਸਨੂੰ ਸੜਕ ਦੇ ਕਿਨਾਰੇ ਖੜ੍ਹਾ ਕਰ ਦਿੱਤਾ। ਫਿਰ ਉਹ ਖਾਲੀ ਪਲਾਟ 'ਚ ਗਿਆ ਤੇ ਇੱਕ ਕੰਧ 'ਤੇ ਬੈਠ ਗਿਆ ਤੇ ਨਸ਼ਾ ਕਰਨਾ ਸ਼ੁਰੂ ਕੀਤਾ। ਕੁਝ ਦੇਰ ਬਾਅਦ ਕੰਧ 'ਤੇ ਡਿੱਗ ਪਿਆ। ਲੋਕਾਂ ਨੇ ਸੋਚਿਆ ਕਿ ਉਹ ਆਰਾਮ ਕਰ ਰਿਹਾ ਹੈ, ਪਰ ਜਦੋਂ ਉਹ ਕਾਫ਼ੀ ਦੇਰ ਤੱਕ ਨਹੀਂ ਉੱਠਿਆ, ਤਾਂ ਉਹ ਮੌਕੇ 'ਤੇ ਗਏ।
ਨਸ਼ੇ ਦਾ ਸਮਾਨ ਲੈ ਕੇ ਗਿਆ ਸੀ ਨੌਜਵਾਨ
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਉਸਨੂੰ ਚੁੱਕਿਆ, ਤਾਂ ਉਸਦੇ ਹੱਥ ਵਿੱਚ ਇੱਕ ਟੀਕੇ ਦੀ ਸਰਿੰਜ ਸੀ। ਉਨ੍ਹਾਂ ਨੂੰ ਫੁਆਇਲ ਦਾ ਇੱਕ ਟੁਕੜਾ, ਇੱਕ ਬੋਤਲ ਅਤੇ ਹੋਰ ਚੀਜ਼ਾਂ ਵੀ ਮਿਲੀਆਂ। ਫਿਰ ਉਨ੍ਹਾਂ ਨੇ ਉਸਨੂੰ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੀਆਂ ਅੱਖਾਂ ਜਾਂ ਮੂੰਹ ਨਹੀਂ ਖੋਲ੍ਹ ਰਿਹਾ ਸੀ। ਉਹ ਸਾਹ ਨਹੀਂ ਲੈ ਰਿਹਾ ਸੀ। ਫਿਰ ਉਨ੍ਹਾਂ ਨੇ ਉਸਨੂੰ ਜ਼ਮੀਨ 'ਤੇ ਇੱਕ ਬੋਰੀ 'ਤੇ ਲੇਟ ਦਿੱਤਾ।ਸਥਾਨਕ ਲੋਕਾਂ ਨੇ ਡਾਬਾ ਪੁਲਿਸ ਸਟੇਸ਼ਨ ਨੂੰ ਨੌਜਵਾਨ ਬਾਰੇ ਸੂਚਿਤ ਕੀਤਾ। ਡਾਬਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਲੈ ਜਾ ਕੇ ਮੁਰਦਾਘਰ ਵਿੱਚ ਰੱਖ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਡਾਬਾ ਪੁਲਿਸ ਸਟੇਸ਼ਨ ਦੀ ਇੰਚਾਰਜ ਦਾ ਕਹਿਣਾ ਹੈ ਕਿ ਲਾਸ਼ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਮੌਤ ਦਾ ਪਤਾ ਜਾਂਚ ਤੋਂ ਬਾਅਦ ਹੀ ਲਗਾਇਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਨੌਜਵਾਨ ਦੇ ਪਰਿਵਾਰ ਦਾ ਪਤਾ ਲਗਾਇਆ ਜਾ ਰਿਹਾ ਹੈ।