Wednesday, 14th of January 2026

ਨਹੀਂ ਰੁਕ ਰਹੀ ਨਸ਼ੇ ਦੀ ਤਸਰਕੀ...ਹੈਰੋਇਨ ਸਣੇ 2 ਡਰੋਨ ਜ਼ਬਤ

Reported by: Ajeet Singh  |  Edited by: Jitendra Baghel  |  December 12th 2025 05:31 PM  |  Updated: December 12th 2025 05:31 PM
ਨਹੀਂ ਰੁਕ ਰਹੀ ਨਸ਼ੇ ਦੀ ਤਸਰਕੀ...ਹੈਰੋਇਨ ਸਣੇ 2 ਡਰੋਨ ਜ਼ਬਤ

ਨਹੀਂ ਰੁਕ ਰਹੀ ਨਸ਼ੇ ਦੀ ਤਸਰਕੀ...ਹੈਰੋਇਨ ਸਣੇ 2 ਡਰੋਨ ਜ਼ਬਤ

ਪੰਜਾਬ ਵਿੱਚ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ, BSF ਅਤੇ ANTF ਦੀ ਸਾਂਝੀ ਟੀਮ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਇੱਕ ਨਸ਼ਾ ਤਸਕਰ ਨੂੰ 8 ਕਰੋੜ ਰੁਪਏ ਦੀ ਹੀਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਕਾਰਵਾਈ ਦੌਰਾਨ ਦੋ ਵੱਖ-ਵੱਖ ਸਰਹੱਦੀ ਪਿੰਡਾਂ ਤੋਂ ਦੋ ਡਰੋਨ ਵੀ ਬਰਾਮਦ ਕੀਤੇ ਗਏ ਹਨ, ਜਦਕਿ ਤਸਕਰ ਤੋਂ ਇੱਕ ਕਾਰ ਵੀ ਜ਼ਬਤ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਲਹੌਰੀ ਮੱਲ ਦਾ ਰਹਿਣ ਵਾਲਾ ਇਹ ਤਸਕਰ ਛੇਹਰਟਾ ਦੀ ਭੱਲਾ ਕਾਲੋਨੀ ਵਿੱਚ 300 ਗ੍ਰਾਮ ਹੀਰੋਇਨ ਦੀ ਸਪਲਾਈ ਕਰਨ ਆਇਆ ਹੋਇਆ ਸੀ ਪਰ BSF ਅਤੇ ANTF ਦੀ ਟੀਮ ਨੇ ਰੰਗੇ ਹੱਥੀਂ ਕਾਬੂ ਕੀਤਾ। ਤਸਕਰ ਦੇ ਕਬਜ਼ੇ 'ਚੋਂ ਇੱਕ ਕਾਰ ਵੀ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਸਰਹੱਦੀ ਪਿੰਡ ਹਰਦੋਈ ਰਤਨ ਅਤੇ ਰਾਏਪੁਰ ਕਲਾ ਤੋਂ ਦੋ ਵੱਖ-ਵੱਖ ਡਰੋਨ ਬਰਾਮਦ ਹੋਏ ਹਨ, ਜਿਨ੍ਹਾਂ ਨਾਲ 570 ਗ੍ਰਾਮ ਹੈਰੋਇਨ ਦੇ ਦੋ ਪੈਕੇਟ ਵੀ ਮਿਲੇ ਹਨ। ਇਹ ਸਾਰਾ ਮਾਲ ਨਸ਼ਾ ਤਸਕਰੀ ਗਿਰੋਹਾਂ ਵੱਲੋਂ ਭੇਜਿਆ ਗਿਆ ਸੀ।

ਸਰਹੱਦ ‘ਤੇ ਵੱਧ ਰਹੀ ਡਰੋਨ ਮੂਵਮੈਂਟ ਨੂੰ ਦੇਖਦਿਆਂ ਸੁਰੱਖਿਆ ਏਜੰਸੀਆਂ ਨੇ ਚਿੰਤਾ ਜ਼ਾਹਰ ਕੀਤੀ ਹੈ। 2024 ਵਿੱਚ BSF ਨੇ ਕੁੱਲ 300 ਡਰੋਨ ਬਰਾਮਦ ਕੀਤੇ ਸਨ

TAGS

Latest News