ਕੈਨੇਡਾ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ. ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ 2 ਪੰਜਾਬੀ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ. ਦੋਵੇਂ ਮ੍ਰਿਤਕਾਂ ਦਾ ਪਛਾਣ 27 ਸਾਲਾਂ ਗੁਰਦੀਪ ਸਿੰਘ ਅਤੇ 20 ਸਾਲਾਂ ਦੇ ਰਣਵੀਰ ਸਿੰਘ ਵਜੋਂ ਹੋਈ. ਮਿਲੀ ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨ ਆਪਣੇ ਇੱਕ ਦੋਸਤ ਦੀ ਜਨਮਦਿਨ ਪਾਰਟੀ ਲਈ ਇੱਕਠੇ ਹੋਏ ਸਨ ਅਤੇ ਆਪਣੀ ਕਾਰ ਵਿੱਚ ਬੈਠ ਰਹੇ ਸਨ ਕਿ ਕੁਝ ਅਣਪਛਾਤੇ ਹਮਲਾਵਰਾਂ ਨੇ ਦੋਵਾਂ ਉੱਤੇ ਗੋਲੀਆ ਚਲਾ ਦਿੱਤੀਆਂ ਅਤੇ ਦੋਵਾਂ ਦੀ ਮੌਤ ਹੋ ਗਈ. ਨੌਜਵਾਨ ਗੁਰਦੀਪ ਸਿੰਘ ਮਾਨਸਾ ਜ਼ਿਲ੍ਹੇ ਦੇ ਪਿੰਡ ਬਰੇਹ ਅਤੇ ਰਣਵੀਰ ਸਿੰਘ ਉੜਦ ਸੈਦੇਵਾਲਾ ਦਾ ਰਹਿਣ ਵਾਲਾ ਸੀ. ਨੌਜਵਾਨ ਦੇ ਕਤਲ ਦੀ ਖ਼ਬਰ ਤੋਂ ਬਾਅਦ ਪਰਿਵਾਰਾਂ ਵਿੱਚ ਗਮ ਦਾ ਮਾਹੌਲ ਹੈ. ਦੋਵੇਂ ਨੌਜਵਾਨ ਕਰੀਬ ਢਾਈ ਸਾਲ ਪਹਿਲਾਂ ਕੈਨੇਡਾ ਗਏ ਸਨ. ਹੁਣ ਨੌਜਵਾਨਾਂ ਦੇ ਪਰਿਵਾਰਾਂ ਨੇ ਭਾਰਤ ਸਰਕਾਰ ਤੋਂ ਮ੍ਰਿਤਕ ਦੇਹਾਂ ਵਾਪਸ ਲਿਆਉਣ ਦੀ ਗੁਹਾਰ ਲਗਾਈ ਹੈ.