Sunday, 11th of January 2026

Tarn Taran bypoll LIVE, ਜ਼ਿਮਨੀ ਚੋਣ ਲਈ ਵੋਟਿੰਗ ਜਾਰੀ

Reported by: Sukhjinder Singh  |  Edited by: Jitendra Baghel  |  November 11th 2025 11:11 AM  |  Updated: November 11th 2025 06:51 PM
Tarn Taran bypoll LIVE, ਜ਼ਿਮਨੀ ਚੋਣ ਲਈ ਵੋਟਿੰਗ ਜਾਰੀ

Tarn Taran bypoll LIVE, ਜ਼ਿਮਨੀ ਚੋਣ ਲਈ ਵੋਟਿੰਗ ਜਾਰੀ

  • Nov 11, 2025 06:51 PM
    ਤਰਨਤਾਰਨ ‘ਚ ਬੰਪਰ ਵੋਟਿੰਗ, ਨਤੀਜਿਆਂ ‘ਤੇ ਨਜ਼ਰਾਂ

    ਤਰਨਤਾਰਨ ਜ਼ਿਮਨੀ ਚੋਣ ਲਈ ਵੋਟਿੰਗ ਮੁਕੰਮਲ ਹੋ ਗਈ ਹੈ। ਤਕਰੀਬਨ 60 ਫੀਸਦ ਤੋਂ ਵੱਧ ਹੋਈ ਵੋਟਿੰਗ ਨੇ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਨਾਂ ਵਧਾ ਦਿੱਤੀਆਂ ਹਨ। ਉਮੀਦਵਾਰਾਂ ਦੀ ਕਿਸਮਤ ਈਵੀਐੱਮ ‘ਚ ਕੈਦ ਹੋਈ ਹੈ, ਜੋਕਿ 14 ਨਵੰਬਰ ਨੂੰ ਖੋਲ੍ਹੀਆਂ ਜਾਣਗੀਆਂ। ਕੁਝ ਛੋਟੀਆਂ ਮੋਟੀਆਂ ਘਟਨਾਵਾਂ ਤੋਂ ਇਲਾਵਾ ਪੂਰੀ ਚੋਣ ਪ੍ਰਕਿਰਿਆ ਸ਼ਾਂਤਮਈ ਤਰੀਕੇ ਨਾਲ ਨੇਪਰੇ ਚੜ੍ਹੀ। ਕਈ ਥਾਵਾਂ ਤੇ ਪੋਲਿੰਗ ਬੂਥਾਂ ਬਾਹਰ ਹੰਗਾਮੇ ਦੀਆਂ ਤਸਵੀਰਾਂ ਵੇਖਣ ਨੂੰ ਮਿਲੀਆਂ। ਅਕਾਲੀ ਦਲ ਤੇ ‘ਆਪ’ ਵਰਕਰ ਕਈ ਥਾਈਂ ਆਹਮੋ-ਸਾਹਮਣੇ ਵੀ ਹੋਏ। ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਹੁਣ ਨਤੀਜਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ, ਜੋ 14 ਨਵੰਬਰ ਨੂੰ ਐਲਾਨੇ ਜਾਣਗੇ। ਪੰਥਕ ਸੀਟ ਤਰਨਤਾਰਨ ‘ਤੇ ਹੋ ਰਹੀ ਜ਼ਿਮਨੀ ਚੋਣ 2027 ਦੇ ਸੈਮੀਫਾਈਨਲ ਵਜੋਂ ਦੇਖੀ ਜਾ ਰਹੀ ਹੈ। 

    ਚੋਣ ਕਮਿਸ਼ਨ ਵੱਲੋਂ ਸੁਰੱਖਿਆ ਪ੍ਰਬੰਧ ਕਾਫੀ ਕਰੜੇ ਕੀਤੇ ਗਏ ਸਨ। 12 ਕੰਪਨੀਆਂ ਕੇਂਦਰੀ ਅਰਧਸੈਨਿਕ ਬਲਾਂ ਦੀਆਂ ਤਾਇਨਾਤ ਰਹੀਆਂ, ਜਦੋਂਕਿ 46 ਮਾਈਕ੍ਰੋ-ਆਬਜ਼ਰਵਰਾਂ ਨੇ ਪੋਲਿੰਗ ‘ਤੇ ਨਿਗਰਾਨੀ ਕੀਤੀ। ਇਹ ਜ਼ਿਮਨੀ ਚੋਣ ਆਮ ਆਦਮੀ ਪਾਰਟੀ (AAP) ਦੇ ਮੌਜੂਦਾ ਦਾਅਵੇ ‘ਤੇ ਪਰਖ ਮੰਨੀ ਜਾ ਰਹੀ ਹੈ, ਜਦਕਿ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਤਿੰਨੇ ਹੀ ਪਾਰਟੀਆਂ ਆਪਣੀ ਪੂਰੀ ਤਾਕਤ ਲਗਾਈ । ਚੋਣ ਦਾ ਨਤੀਜਾ ਸਿਰਫ਼ ਇੱਕ ਸੀਟ ਤੱਕ ਸੀਮਤ ਨਹੀਂ — ਇਹ ਅਗਲੇ ਵਿਧਾਨ ਸਭਾ ਚੋਣਾਂ ਲਈ ਸਿਆਸੀ ਹਵਾਵਾਂ ਦੀ ਦਿਸ਼ਾ ਦੱਸਣ ਵਾਲਾ ਮਾਪਦੰਡ ਬਣ ਸਕਦਾ ਹੈ।


  • Nov 11, 2025 01:05 PM
    ਤਰਨਤਾਰਨ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ

    ਹੁਣ ਤੱਕ 30 ਫੀਸਦ ਵੋਟਿੰਗ ਦਰਜ

    ਸ਼ਾਮ 6 ਵਜੇ ਤੱਕ ਹੋਵੇਗੀ ਵੋਟਿੰਗ 

    ਕਿਸ ਦੇ ਹੱਕ ਵਿੱਚ ਪੰਥਕ ਸੀਟ?



  • Nov 11, 2025 12:26 PM
    ਤਰਨਤਾਰਨ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ

    ਸ਼ਾਮ 6 ਵਜੇ ਤੱਕ ਹੋਵੇਗੀ ਵੋਟਿੰਗ

    ਕਰੀਬ 2 ਲੱਖ ਵੋਟਰਾਂ ਨੂੰ ਜਮਹੂਰੀ ਹੱਕ ਦੀ ਵਰਤੋਂ ਦਾ ਅਧਿਕਾਰ



ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ ਹੈ । ਸਖ਼ਤ ਸੁਰੱਖਿਆ ਹੇਠ ਵੋਟਾਂ ਪਾਈਆਂ ਜਾ ਰਹੀਆਂ ਹਨ । 222 ਪੋਲਿੰਗ ਸਟੇਸ਼ਨਾਂ ‘ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ । ਤਾਜ਼ਾ ਜਾਣਕਾਰੀ ਮੁਤਾਬਕ ਸਵੇਰੇ 11 ਵਜੇ ਤੱਕ 20 ਫੀਸਦ ਵੋਟਿੰਗ ਦਰਜ ਕੀਤੀ ਗਈ ਹੈ ।

ਸਾਰੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਨਿਗਰਾਨੀ ਲਈ 46 ਮਾਈਕ੍ਰੋ-ਆਬਜ਼ਰਵਰ ਵੀ ਤਾਇਨਾਤ ਕੀਤੇ ਗਏ ਹਨ । ਚੋਣ ਕਮਿਸ਼ਨਰ ਨੇ ਕੇਂਦਰੀ ਬਲਾਂ ਦੀਆਂ 12 ਕੰਪਨੀਆਂ ਤਾਇਨਾਤ ਕੀਤੀਆਂ ਹਨ। 

ਦੱਸ ਦਈਏ 192,838 ਵੋਟਰ 15 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ । ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ । 

ਤਰਨਤਾਰਨ ਹਲਕੇ ਵਿੱਚ ਵੋਟਰਾਂ ਦੀ ਕੁੱਲ ਗਿਣਤੀ 192,838 ਹੈ, ਜਿਸ ਵਿੱਚ 100,933 ਮਰਦ ਵੋਟਰ, 91,897 ਮਹਿਲਾ ਵੋਟਰ ਅਤੇ 8 ਟ੍ਰਾਂਸਜੈਂਡਰ ਵੋਟਰ ਸ਼ਾਮਲ ਹਨ।

ਇਸ਼ਤਿਹਾਰਬਾਜ਼ੀ

ਤਰਨਤਾਰਨ ਵਿਧਾਨ ਸਭਾ ਸੀਟ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ।