Sunday, 11th of January 2026

ਕਾਂਸਟੇਬਲ ਖ਼ੁਦਕੁਸ਼ੀ ਮਾਮਲੇ ਵਿੱਚ ਵੱਡਾ ਖ਼ੁਲਾਸਾ!

Reported by: Ajeet Singh  |  Edited by: Jitendra Baghel  |  December 11th 2025 04:51 PM  |  Updated: December 11th 2025 04:51 PM
ਕਾਂਸਟੇਬਲ ਖ਼ੁਦਕੁਸ਼ੀ ਮਾਮਲੇ ਵਿੱਚ ਵੱਡਾ ਖ਼ੁਲਾਸਾ!

ਕਾਂਸਟੇਬਲ ਖ਼ੁਦਕੁਸ਼ੀ ਮਾਮਲੇ ਵਿੱਚ ਵੱਡਾ ਖ਼ੁਲਾਸਾ!

ਜਲੰਧਰ ਦੇ ਥਾਣਾ ਮਹਿਤਪੁਰ ਦੇ ਪਿੰਡ ਸੰਗੋਵਾਲ ਦੇ ਕਾਂਸਟੇਬਲ ਰਣਜੀਤ ਸਿੰਘ ਦੇ ਖ਼ੁਦਕੁਸ਼ੀ ਮਾਮਲੇ ਵਿੱਚ ਕਈ ਤੱਥ ਸਾਹਮਣੇ ਆਏ ਹਨ। ਕਾਂਸਟੇਬਲ ਕਿਸੇ ਗੱਲ ਤੋਂ ਪਰੇਸ਼ਾਨ ਚੱਲ ਰਿਹਾ ਸੀ। ਹਾਲਾਂਕਿ ਉਸ ਦਾ ਕੋਈ ਪਰਿਵਾਰਕ ਝਗੜਾ ਨਹੀਂ ਸੀ। ਲੋਕਾਂ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਅਨੁਸਾਰ ਰਣਜੀਤ ਸਿੰਘ ਪਰੇਸ਼ਾਨੀ ਵਿਚ ਨਜ਼ਰ ਆ ਰਿਹਾ ਸੀ। ਮੰਗਲਵਾਰ ਰਾਤ ਨੂੰ ਰਣਜੀਤ ਸਿੰਘ ਨੇ ਰੋਜ਼ਾਨਾ ਵਾਂਗ ਰਾਤ ਦਾ ਖਾਣਾ ਖਾਧਾ, ਆਪਣੇ ਬੱਚਿਆਂ ਤੇ ਪਤਨੀ ਨਾਲ ਗੱਲ ਕੀਤੀ।

ਇਕ ਪਿੰਡ ਵਾਸੀ ਨੇ ਕਿਹਾ ਕਿ ਉਸ ਦੀ ਪਤਨੀ ਮੁਤਾਬਕ ਰਣਜੀਤ ਘੱਟ ਬੋਲ ਰਿਹਾ ਸੀ। ਉਸ ਨੇ ਉਸ ਨੂੰ ਪੁੱਛਿਆ ਵੀ ਕੀ ਕੁਝ ਹੋਇਆ ਹੈ। ਜੇ ਕੋਈ ਪਰੇਸ਼ਾਨੀ ਹੈ ਤਾਂ ਦੱਸੋ। ਇਸ 'ਤੇ ਰਣਜੀਤ ਨੇ ਕੁਝ ਵੀ ਨਹੀਂ ਕਿਹਾ। ਉਸ ਦੀ ਪਤਨੀ ਦੇ ਅਨੁਸਾਰ ਰਣਜੀਤ 1:30 ਵਜੇ ਤੱਕ ਬੇਚੈਨ ਵਿਖਾਈ ਦਿੱਤਾ। ਉਸ ਰਾਤ ਉਸ ਨੇ ਬੱਚਿਆਂ ਦੇ ਝੂਲੇ ਤੋਂ ਰੱਸੀ ਨਾਲ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ।

ਪਿੰਡ ਵਾਸੀਆਂ ਅਨੁਸਾਰ ਪਤਨੀ ਨੇ ਰਾਤ 1:30 ਵਜੇ ਤੱਕ ਨਾ ਸੌਣ ਦਾ ਕਾਰਨ ਪੁੱਛਿਆ ਤਾਂ ਕਹਿਣ ਲੱਗਾ ਕਿ ਅੰਦਰ ਨੀਂਦ ਨਹੀਂ ਆ ਰਹੀ, ਇਸ ਲਈ ਉਹ ਬਾਹਰ ਵਰਾਂਡੇ ਵਿਚ ਸੌਣਾ ਚਾਹੁੰਦਾ ਹੈ। ਇਸ ਦੇ ਬਾਅਦ ਪਤਨੀ ਨੇ ਵਰਾਂਡੇ ਵਿਚ ਸੌਣ ਲਈ ਕਿਹਾ ਅਤੇ ਖ਼ੁਦ ਵੀ ਮੰਜੀ 'ਤੇ ਸੌਂ ਗਈ। ਰਾਤ ਡੇਢ ਵਜੇ ਦੇ ਬਾਅਦ ਪਤਨੀ ਦੀ ਅੱਖ ਖੁੱਲ੍ਹੀ। 

ਪਿੰਡ ਦੇ ਲੋਕਾਂ ਨੇ ਜਦੋਂ ਘਟਨਾ ਬਾਰੇ ਰਣਜੀਤ ਦੀ ਪਤਨੀ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਰਾਤ ਪੌਨੇ ਤਿੰਨ ਦੇ ਕਰੀਬ ਉਸ ਦੀ ਅੱਖ ਖੁੱਲ੍ਹੀ। ਉਸ ਨੇ ਮੰਜੇ ਵੱਲ ਵੇਖਿਆ ਤਾਂ ਉਥੇ ਰਣਜੀਤ ਨਹੀਂ ਸੀ। ਉਸ ਨੇ ਇੱਧਰ-ਉੱਧਰ ਭਾਲ ਕੀਤੀ ਪਰ ਨਹੀਂ ਮਿਲਿਆ। ਫਿਰ ਉਸ ਨੇ ਖਿੜਕੀ ਵਿੱਚੋਂ ਝਾਤੀ ਮਾਰੀ ਅਤੇ ਰਣਜੀਤ ਨੂੰ ਰੱਸੀ ਨਾਲ ਲਟਕਦਾ ਵੇਖਿਆ। ਉਸ ਨੇ ਰੌਲਾ ਪਾਇਆ ਅਤੇ ਪਰਿਵਾਰ ਅਤੇ ਗੁਆਂਢੀ ਇਕੱਠੇ ਹੋਏ।

ਲੋਕਾਂ ਦਾ ਕਹਿਣਾ ਹੈ ਕਿ ਰਣਜੀਤ ਦੀ ਜੇਬ ਵਿੱਚੋਂ ਇਕ ਸੁਸਾਈਡ ਨੋਟ ਮਿਲਿਆ ਹੈ। ਇਸ ਵਿੱਚ ਸਿਰਫ਼ ਇਹੀ ਲਿਖਿਆ ਸੀ ਕਿ ਉਹ ਆਪਣੀ ਮਰਜ਼ੀ ਨਾਲ ਜਾਨ ਦੇ ਰਿਹਾ ਹੈ ਅਤੇ ਇਸ ਵਿੱਚ ਕਿਸੇ ਦਾ ਵੀ ਕੋਈ ਦੋਸ਼ ਨਹੀਂ ਸੀ। ਮਰਨ ਤੋਂ ਪਹਿਲਾਂ ਉਸ ਨੇ ਘਰ ਵਿੱਚ ਆਪਣੇ ਬੱਚਿਆਂ ਲਈ ਬਣਾਇਆ ਝੂਲਾ ਖੋਲ੍ਹਿਆ। ਉਸ ਦੀ ਰੱਸੀ ਨਾਲ ਫਾਹਾ ਬਣਾਇਆ ਅਤੇ ਲਟਕ ਗਿਆ। ਪਿੰਡ ਵਾਸੀ ਅਤੇ ਗੁਆਂਢੀ ਹੈਰਾਨ ਰਹਿ ਗਏ।