Sunday, 11th of January 2026

SSP ਕਥਿਤ ਵਾਇਰਲ ਆਡੀਓ ਮਾਮਲਾ, LoP ਨੇ ਚੁੱਕੇ ਸਵਾਲ

Reported by: Anhad S Chawla  |  Edited by: Jitendra Baghel  |  December 10th 2025 06:06 PM  |  Updated: December 10th 2025 06:52 PM
SSP ਕਥਿਤ ਵਾਇਰਲ ਆਡੀਓ ਮਾਮਲਾ, LoP ਨੇ ਚੁੱਕੇ ਸਵਾਲ

SSP ਕਥਿਤ ਵਾਇਰਲ ਆਡੀਓ ਮਾਮਲਾ, LoP ਨੇ ਚੁੱਕੇ ਸਵਾਲ

SSP ਪਟਿਆਲਾ ਦੀ ਕਥਿਤ ਵਾਇਰਲ ਆਡੀਓ ਮਾਮਲੇ ਨੂੰ ਲੈਕੇ ਲਗਾਤਾਰ ਸਿਆਸਤ ਭੱਖਦੀ ਨਜ਼ਰ ਆ ਰਹੀ ਹੈ, ਸੁਖਬੀਰ ਬਾਦਲ ਤੋਂ ਬਾਅਦ, ਹੁਣ LoP ਪ੍ਰਤਾਪ ਬਾਜਵਾ ਨੇ ਵੀ ਸਵਾਲ ਖੜੇ ਕੀਤੇ ਨੇ। ਸੂਬਾ ਸਰਕਾਰ ’ਤੇ ਸਵਾਲ ਖੜਾ ਕਰਦਿਆਂ ਬਾਜਵਾ ਨੇ ਕਿਹਾ ਕਿ ਜੇ ਕਥਿਤ ਵਾਇਰਲ ਆਡੀਓ AI ਰਾਹੀਂ ਬਣਾਈ ਗਈ ਹੈ, ਤਾਂ SSP ਨੂੰ ਸੁਣਵਾਈ ਤੋਂ ਪਹਿਲਾਂ ਚੁੱਪ-ਚੁਪੀਤੇ ਛੁੱਟੀ ’ਤੇ ਕਿਉਂ ਭੇਜ ਦਿੱਤਾ ਗਿਆ?

LoP ਬਾਜਵਾ ਨੇ ਕਿਹਾ, ‘‘ਜੇਕਰ ਕਲਿੱਪ ਸੱਚਮੁੱਚ ਨਕਲੀ ਸੀ, ਤਾਂ SSP ਨੂੰ ਸਭ ਤੋਂ ਅਹਿਮ ਮੋੜ 'ਤੇ ਕਿਉਂ ਪਾਸੇ ਕੀਤਾ ਗਿਆ? ਇਹ ਕੋਈ ਆਮ ਪ੍ਰਕਿਰਿਆ ਨਹੀਂ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਕੀ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ? ਪੰਜਾਬ ਸੱਚਾਈ, ਜਵਾਬਦੇਹੀ ਅਤੇ ਪਾਰਦਰਸ਼ਤਾ ਦਾ ਹੱਕਦਾਰ ਹੈ।’’