Trending:
ਚੰਡੀਗੜ੍ਹ ਸੰਬੰਧੀ ਪ੍ਰਸਤਾਵਿਤ ਬਿੱਲ ਨੂੰ ਲੈ ਕੇ ਚੱਲ ਰਹੇ ਸਿਆਸੀ ਵਿਵਾਦ ਵਿਚਾਲੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਦੇ ਲੋਕਾਂ ਲਈ ਚੰਡੀਗੜ੍ਹ ਜਾਨ ਤੋਂ ਵੀ ਪਿਆਰਾ ਹੈ। ਅਤੇ ਇਸ ਨੂੰ ਪੰਜਾਬ ਤੋਂ ਕੋਈ ਖੋਹ ਨਹੀਂ ਸਕਦਾ। ਰਵਨੀਤ ਬਿੱਟੂ ਨੇ ਕਿਹਾ ਕਿ ਇਸ ਬਾਰੇ ਜਾਣਬੁੱਝ ਕੇ ਵਿਰੋਧੀਆਂ ਵੱਲੋਂ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਪਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਬਾਰੇ ਸਪਸ਼ਟ ਵੀ ਕਰ ਦਿੱਤਾ ਕਿ ਕੋਈ ਬਿੱਲ ਪੇਸ਼ ਨਹੀਂ ਕੀਤਾ ਜਾ ਰਿਹਾ ।
ਰਵਨੀਤ ਬਿੱਟੂ ਨੇ ਕਿਹਾ ਬੀਤੇ ਦਿਨ ਜਦੋਂ ਬਿਆਨਬਾਜੀ ਸ਼ੁਰੂ ਹੋਈ ਤਾਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਮੈਂ ਖੁਦ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਇਸ ਬਾਰੇ ਗੱਲਬਾਤ ਵੀ ਕੀਤੀ। ਅਤੇ ਚੰਡੀਗੜ੍ਹ ਦੇ ਮੁੱਦੇ 'ਤੇ ਸਪਸ਼ਟੀਕਰਨ ਦਿੱਤਾ।
ਬਿੱਟੂ ਨੇ ਕਿਹਾ ਕਿ ਧਾਰਾ 240 ਵਿੱਚ ਸੋਧ ਰਾਹੀਂ ਚੰਡੀਗੜ੍ਹ ਦੀ ਸਥਿਤੀ ਬਦਲਣ ਦੀਆਂ ਗੱਲਾਂ ਬਿਲਕੁਲ ਬੇਬੁਨਿਆਦ ਹਨ। “ਜੇ ਕੋਈ ਮਾਮਲਾ ਸੰਸਦ ਵਿੱਚ ਚਰਚਾ ਲਈ ਆ ਵੀ ਜਾਵੇ, ਉਸ ਨੂੰ ਪਾਸ ਕਰਵਾਉਣਾ ਅਸਾਨ ਨਹੀਂ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਰਾਜਪਾਲ ਦੇ ਅਧਿਕਾਰ ਖਤਮ ਕਰਕੇ ਲੈਫਟੀਨੈਂਟ ਗਵਰਨਰ ਲਗਾਉਣ ਦੀ ਕੋਈ ਗੱਲ ਨਹੀਂ ਚੱਲ ਰਹੀ ਅਤੇ ਪੰਜਾਬ ਭਾਜਪਾ ਦੀ ਲੀਡਰਸ਼ਿਪ ਹਰ ਹਾਲਤ ਵਿੱਚ ਪੰਜਾਬ ਦੇ ਹਿੱਤਾਂ ਨਾਲ ਖੜੀ ਹੈ।