ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਪੁਲਿਸ ਨੇ ਦੋ ਤਸਕਰਾਂ ਤੋਂ 798 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ।
ਜਾਣਕਾਰੀ ਅਨੁਸਾਰ ਡੀ.ਐਸ.ਪੀ. ਮਜੀਠਾ ਇੰਦਰਜੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਥਾਣਾ ਮਜੀਠਾ ਦੇ ਸਬ ਇੰਸਪੈਕਟਰ ਰਸ਼ਪਾਲ ਸਿੰਘ ਆਪਣੀ ਟੀਮ ਸਮੇਤ ਪਿੰਡ ਨਾਗ ਕਲਾਂ ਵਿਖੇ ਮੌਜੂਦ ਸਨ।
ਪੁਲਿਸ ਦੇ ਅੜਿੱਕੇ ਚੱੜੇ ਤਸਕਰ
ਗਸ਼ਤ ਦੌਰਾਨ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਇੱਕ ਬਾਈਕ ਸਵਾਰ ਨੂੰ ਰੋਕਿਆ ਅਤੇ ਤਲਾਸ਼ੀ ਦੌਰਾਨ ਇੰਨ੍ਹਾਂ ਪਾਸੋ 798 ਗ੍ਰਾਮ ਆਈਸ ਡਰੱਗ ਬਰਾਮਦ ਹੋਈ। ਆਰੋਪੀਆਂ ਦੀ ਪਹਿਚਾਨ ਭੁਪਿੰਦਰ ਸਿੰਘ ਉਰਫ ਭਿੰਦਰ ਅਤੇ ਦੂਸਰੇ ਨੇ ਸੁਖਰਾਜ ਸਿੰਘ ਉਰਫ ਵਾਸੀਆਨ ਪਿੰਡ ਸਹੂਰ ਕਲਾਂ ਥਾਣਾ ਕਲਾਨੌਰ ਜਿਲ੍ਹਾ ਗੁਰਦਾਸਪੁਰ ਵਜੋਂ ਹੋਈ।
NDPS ਐਕਟ ਤਹਿਤ ਮਾਮਲਾ ਦਰਜ
ਸਰਹੱਦ ਪਾਰ ਤੋਂ ਮੰਗਵਾਈ ਨਸ਼ੇ ਦੀ ਖੇਪ ਪਿੰਡ ਨਾਗ ਕਲਾਂ ਵਿਖੇ ਕਿਸੇ ਨੂੰ ਦੇਣ ਲਈ ਜਾਣਾ ਜਾ ਰਹੀ ਸੀ। ਪੁਲਿਸ ਨੇ ਗਸ਼ਤ ਦੌਰਾਨ ਦੋਹਾਂ ਨੌਦਵਾਨਾਂ ਨੂੰ ਆਈਸ ਡਰੱਗ ਅਤੇ ਮੋਟਰ ਸਾਈਕਲ ਕਾਬੂ ਕਰਕੇ ਥਾਣਾ ਮਜੀਠਾ ਵਿਖੇ ਐਨ.ਡੀ.ਪੀ.ਐਸ ਐਕਟ ਅਧੀਨ ਮੁਕੱਦਮਾ ਨੰਬਰ 167 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।