ਹੋਸ਼ਿਆਰਪੁਰ: ਜਿਵੇਂ-ਜਿਵੇਂ ਲੋਹੜੀ ਦਾ ਤਿਉਹਾਰ ਨੇੜੇ ਆ ਰਿਹਾ ਹੈ, ਤਿਵੇਂ-ਤਿਵੇਂ ਪਤੰਗਬਾਜ਼ੀ ਦੇ ਸ਼ੌਕੀਨ ਨੌਜਵਾਨਾਂ ਤੇ ਬੱਚਿਆਂ ਵੱਲੋਂ ਵੱਡੇ ਪੱਧਰ 'ਤੇ ਪਤੰਗਾਂ ਉਡਾਈਆਂ ਜਾ ਰਹੀਆਂ ਅਤੇ ਇਨ੍ਹਾਂ ਪਤੰਗਾਂ ਨੂੰ ਉਡਾਉਣ ਵਾਸਤੇ ਚਾਈਨਾ ਡੋਰ ਦੀ ਰੱਜ ਕੇ ਵਰਤੋਂ ਕੀਤੀ ਜਾ ਰਹੀ, ਇਸ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਇੱਕ ਨੌਜਵਾਨ ਕੋਲੋਂ ਚਾਈਨਾ ਡੋਰ ਦੇ 34 ਗੱਟੂਆਂ ਨਾਲ ਭਰਿਆ ਥੈਲਾ ਬਰਾਮਦ ਹੋਇਆ ਹੈ।
ਚਾਈਨਾ ਡੋਰ ਨਾਲ ਭਰਿਆ ਥੈਲਾ ਬਰਾਮਦ
ਜਾਣਕਾਰੀ ਅਨੁਸਾਰ ਚਾਈਨਾ ਡੋਰ ਲੈ ਕੇ ਹੋਸ਼ਿਆਰਪੁਰ ਦੀ ਸਪੈਸ਼ਲ ਬ੍ਰਾਂਚ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਇਸ ਮੁਹਿੰਮ ਦੌਰਾਨ ਦੁਕਾਨ 'ਤੇ ਰੇਡ ਕੀਤੀ ਗਈ ਹੈ ਰੇਡ ਦੌਰਾਨ ਇੱਕ ਨੌਜਵਾਨ ਕੋਲੋਂ ਚਾਈਨਾ ਡੋਰ ਦੇ 34 ਗੱਟੂਆਂ ਨਾਲ ਭਰਿਆ ਥੈਲਾ ਬਰਾਮਦ ਹੋਇਆ ਹੈ।
ਦੁਕਾਨ 'ਤੇ ਵੇਚ ਰਿਹਾ ਸੀ ਚਾਈਨਾ ਡੋਰ
ਡੀਐਸਪੀ ਦੇਵ ਦੱਤ ਦੀ ਅਗਵਾਈ ਹੇਠ ਸਪੈਸ਼ਲ ਬ੍ਰਾਂਚ ਅਤੇ ਥਾਣਾ ਸਿਟੀ ਪੁਲਿਸ ਪਾਰਟੀ ਸਮੇਤ ਮੁਹੱਲਾ ਕੱਚਾ ਟੋਬਾ ’ਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇੱਕ ਨੌਜਵਾਨ ਜਿਸ ਕੋਲ ਪੰਜਾਬ ਸਰਕਾਰ ਵੱਲੋਂ ਪਾਬੰਦੀ ਲਾਏ ਚਾਈਨਾ ਡੋਰ ਦੇ ਗੱਟੂ ਹਨ ਅਤੇ ਆਪਣੀ ਦੁਕਾਨ ਤੇ ਵੇਚ ਰਿਹਾ ਹੈ।
ਦੁਕਾਨਦਾਰ ਖ਼ਿਲਾਫ ਮਾਮਲਾ ਦਰਜ
ਇਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਸਪੈਸ਼ਲ ਬ੍ਰਾਂਚ ਅਤੇ ਥਾਣਾ ਸਿਟੀ ਪੁਲਿਸ ਨੇ ਦੱਸੀ ਹੋਈ ਥਾਂ ’ਤੇ ਛਾਪਾਮਾਰੀ ਕਰਕੇ ਰਵਿੰਦਰ ਕੁਮਾਰ ਵਾਸੀ ਮੁਹੱਲਾ ਕੱਚਾ ਟੋਬਾ ਨੂੰ ਕਾਬੂ ਕਰ ਲਿਆ ਤੇ ਉਸ ਕੋਲੋਂ ਇਕ ਥੈਲਾ ਜਿਸ ’ਚ ਚਾਈਨਾ ਡੋਰ ਦੇ 34 ਗੱਟੂਆਂ ਨਾਲ ਭਰਿਆ ਥੈਲਾ ਬਰਾਮਦ ਹੋਇਆ ਹੈ। ਪੁਲਿਸ ਨੇ ਰਵਿੰਦਰ ਕੁਮਾਰ ਖਿਲਾਫ ਧਾਰਾ 223,125,318 ਬੀਐੱਨਐੱਸ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।