ਪੰਜਾਬ ਪੁਲਿਸ ਵੱਲੋਂ ਲਗਾਤਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਵੱਡਾ ਹੁੰਗਾਰਾ ਦਿੱਤਾ ਜਾ ਰਿਹਾ ਹੈ, ਜਿਸੇ ਤਹਿਤ ਹੀ ਅੰਮ੍ਰਿਤਸਰ ਪੁਲਿਸ ਵੱਲੋਂ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਵੱਡੇ ਸਰਹੱਦੀ ਨਸਾ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਗੁਪਤ ਜਾਣਕਾਰੀ ਦੇ ਆਧਾਰ ਉੱਤੇ 4.083 ਕਿਲੋ ਮੇਥੈਂਫੇਟਾਮਾਈਨ ਅਤੇ 1.032 ਕਿਲੋ ਹੈਰੋਇਨ ਬਰਾਮਦ ਕਰਕੇ 3 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ।
ਜਾਣਕਾਰੀ ਦਿੰਦਿਆ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਗਿਰੋਹ ਪਾਕਿਸਤਾਨ ਵਿੱਚ ਬੈਠੇ ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰੇ ਉੱਤੇ ਚਲਾਇਆ ਜਾ ਰਿਹਾ ਸੀ। ਇਹ ਗਿਰੋਹ ਵੱਟਸਐਪ ਅਤੇ ਵਰਚੁਅਲ ਨੰਬਰਾਂ ਰਾਹੀਂ ਚਲਾਇਆ ਜਾ ਰਿਹਾ ਸੀ,ਜਿਹਨਾਂ ਨੂੰ ਸਮੇਂ ਅਨੁਸਾਰ ਬਦਲਿਆ ਵੀ ਜਾਂਦਾ ਸੀ ਤਾਂ ਜੋ ਪੁਲਿਸ ਨੂੰ ਚਮਕਾ ਦਿੱਤਾ ਜਾ ਸਕੇ।
ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ:- ਅੰਮ੍ਰਿਤਸਰ ਪੁਲਿਸ ਨੇ ਗਿਰੋਹ ਦੇ 3 ਮੈਂਬਰ ਕਾਬੂ ਕੀਤੇ ਹਨ, ਜਿਹਨਾਂ ਵਿੱਚ ਨਵਤੇਜ ਸਿੰਘ,ਬਲਵਿੰਦਰ ਸਿੰਘ ਬਿੰਦਾ,ਥਾਣਾ ਗੇਟ ਹਕੀਮਾ ਦੀ ਟੀਮ ਵੱਲੋਂ ਕਾਬੂ ਕੀਤਾ ਗਿਆ, ਜਿਸ ਦੀ ਅਗਵਾਈ ਆਪਰੇਸ਼ਨ ਸੈਲ ਇੰਚਾਰਜ ਬਲਵਿੰਦਰ ਸਿੰਘ ਕਰ ਰਹੇ ਸਨ। ਤਸ਼ਕਰ ਨਵਤੇਜ ਸਿੰਘ ਪਹਿਲਾਂ ਦੋਹਾ ਅਤੇ ਕਤਰ ਵਿੱਚ ਰਹਿ ਕੇ ਵਾਪਸ ਭਾਰਤ ਆਇਆ ਸੀ, ਜਿੱਥੇ ਉਸ ਦਾ ਵਿਦੇਸ਼ੀ ਹੈਂਡਲਰਾਂ ਨਾਲ ਸਿੱਧੇ ਸੰਪਰਕ ਹੋ ਗਿਆ ਸੀ।
ਪੁਲਿਸ ਵੱਲੋਂ ਹੈਰੋਇਨ ਬਰਾਮਦ:- ਪੁਲਿਸ ਨੇ ਤਰਨਤਾਰਨ ਵਾਸੀ ਮਹਾਵੀਰ ਸਿੰਘ ਤੋਂ 1 ਕਿੱਲੋਂ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਦੌਰਾਨ ਪੁਲਿਸ ਨੇ ਮੋਟਰਸਾਈਕਲ,ਕਾਰ,ਐਕਟੀਵਾ ਅਤੇ ਕਈ ਮੋਬਾਇਲ ਵੀ ਬਰਾਮਦ ਕੀਤੇ ਹਨ। ਇਹ ਮਾਮਲਾ ਦਰਜ ਥਾਣਾ ਗੇਟ ਹਕੀਮਾ ਅਤੇ ਛੇਹਰਟਾ ਵਿੱਚ NDPS ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਹੋ ਵੀ ਵੱਡੇ ਖੁਲਾਸੇ ਹੋ ਸਕਣ।