ਜਲੰਧਰ: ਬੁੱਧਵਾਰ ਰਾਤ ਬੱਸ ਸਟੈਂਡ 'ਤੇ ਨਸ਼ੇ ਵਿੱਚ ਧੁੱਤ ASI ਦਾ ਵੀਡੀਓ ਵਾਇਰਲ ਹੋ ਗਿਆ ਹੈ। ਲੋਕਾਂ ਨੇ ASI ਦੀ ਮੌਕੇ 'ਤੇ ਵੀਡੀਓ ਬਣਾ ਲਈ ਹੈ।
ਜਾਣਕਾਰੀ ਅਨੁਸਾਰ ਬੱਸ ਸਟੈਂਡ 'ਤੇ ਇੱਕ ਸ਼ਰਾਬੀ ASI ਦਾ ਵੀਡੀਓ ਵਾਇਰਲ ਹੋਇਆ ਹੈ। ASI ਲੜਖੜਾਉਂਦੇ ਹੋਏ ਫੁੱਟਪਾਥ 'ਤੇ ਪਿਆ ਸੀ। ਜਦੋਂ ਲੋਕਾਂ ਨੇ ASI ਨੂੰ ਉਸਦੇ ਨਸ਼ੇ ਬਾਰੇ ਦੱਸਿਆ ਤਾਂ ਉਸਨੇ ਕਿਹਾ ਕਿ ਉਸਨੇ ਅੱਧਾ ਪੈੱਗ ਪੀਤਾ ਸੀ ਅਤੇ ਜ਼ਿਆਦਾ ਸ਼ਰਾਬ ਨਹੀਂ ਪੀਤੀ ਸੀ। ਉਹ ਪਾਰਕਿੰਗ ਏਰੀਆ ਵਿੱਚ ਫੁੱਟਪਾਥ 'ਤੇ ਲਗਭਗ 20 ਮਿੰਟ ਬੱਸ ਦੀ ਉਡੀਕ ਕਰਦਾ ਰਿਹਾ। ਜਦੋਂ ਕਿਸੇ ਨੇ ਉਸਨੂੰ ਦੱਸਿਆ ਕਿ ਬੱਸ ਇੱਥੇ ਨਹੀਂ ਆਵੇਗੀ। ਤਾਂ ਉਸਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਲੋਕਾਂ ਨੇ ਵੀਡੀਓ ਬਣਾ ਕੇ ਇਸਨੂੰ ਵਾਇਰਲ ਕਰ ਦਿੱਤਾ।
ਨਸ਼ੇ 'ਚ ਧੁੱਤ ASI ਦੀ ਹੋਈ ਪਛਾਣ
ਨਸ਼ੇ ਵਿੱਚ ਧੁੱਤ ਏਐਸਆਈ ਦੀ ਪਛਾਣ ਹਰਪਿੰਦਰ ਸਿੰਘ ਵਜੋਂ ਹੋਈ ਹੈ, ਜੋ ਪੀਏਪੀ ਟ੍ਰੇਨਿੰਗ ਸੈਂਟਰ ਵਿੱਚ ਤਾਇਨਾਤ ਸੀ। ਕਥਿਤ ਤੌਰ 'ਤੇ ਉਹ ਬੁੱਧਵਾਰ ਨੂੰ ਕਪੂਰਥਲਾ ਜਾਣ ਲਈ ਬੱਸ ਸਟੈਂਡ 'ਤੇ ਪਹੁੰਚਿਆ ਸੀ। ਹਾਲਾਂਕਿ, ਜ਼ਿਆਦਾ ਸ਼ਰਾਬ ਪੀਣ ਕਾਰਨ, ਉਹ ਪਾਰਕਿੰਗ ਏਰੀਆ ਵਿੱਚ ਫੁੱਟਪਾਥ 'ਤੇ ਬੈਠ ਗਿਆ ਅਤੇ ਬਾਅਦ ਵਿੱਚ ਲੇਟ ਗਿਆ। ਰਾਹਗੀਰਾਂ ਨੇ ਏਐਸਆਈ ਦੀ ਹਾਲਤ ਦਾ ਵੀਡੀਓ ਬਣਾਇਆ, ਜੋ ਬਾਅਦ ਵਿੱਚ ਇੰਟਰਨੈੱਟ 'ਤੇ ਵਾਇਰਲ ਹੋ ਗਿਆ