Trending:
Parliament Winter Session to be held from December 1
ਸੰਸਦ ਦਾ ਸਰਦ ਰੁੱਤ ਇਜਲਾਸ ਇਕ ਦਸੰਬਰ ਤੋਂ ਸ਼ੁਰੂ ਹੋਵੇਗਾ । ਜੋ ਕਿ 19 ਦਸੰਬਰ ਤੱਕ ਚੱਲੇਗਾ। 19 ਦਿਨਾਂ ਵਿੱਚ 15 ਬੈਠਕਾਂ ਹੋਣਗੀਆਂ। ਕੇਂਦਰੀ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ ਨੇ ਸੋਸ਼ਲ ਮੀਡੀਆ ਐਕਸ 'ਤੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੇ ਸੰਸਦ ਦਾ ਸਰਦ ਰੁੱਤ ਸੈਸ਼ਨ ਸੱਦਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਰਿਜੀਜੂ ਨੇ ਕਿਹਾ ਇੱਕ ਉਸਾਰੂ ਅਤੇ ਅਰਥਪੂਰਨ ਸੈਸ਼ਨ ਦੀ ਉਡੀਕ ਹੈ ਜੋ ਸਾਡੇ ਲੋਕਤੰਤਰ ਨੂੰ ਮਜ਼ਬੂਤ ਕਰੇ ਅਤੇ ਲੋਕਾਂ ਦੀਆਂ ਇੱਛਾਵਾਂ ਦੀ ਸੇਵਾ ਕਰੇ।
ਦੱਸ ਦਈਏ ਕਿ ਪਿਛਲਾ ਮੌਨਸੂਨ ਸੈਸ਼ਨ 21 ਜੁਲਾਈ ਤੋਂ 21 ਅਗਸਤ ਤੱਕ ਚੱਲਿਆ ਸੀ । ਸੈਸ਼ਨ ਦੇ ਪਹਿਲੇ ਦਿਨ ਹੀ ਰਾਜ ਸਭਾ ਦੇ ਤੱਤਕਾਲੀ ਡਿਪਟੀ ਚੇਅਰਮੈਨ ਜਗਦੀਪ ਧਨਖੜ ਨੇ ਅਚਾਨਕ ਅਸਤੀਫਾ ਦੇ ਦਿੱਤਾ ਸੀ । ਫਿਰ ਪੂਰਾ ਇਜਲਾਸ ਬਿਹਾਰ ਵਿੱਚ ਐਸਆਈਆਰ ਨੂੰ ਲੈ ਕੇ ਹੰਗਾਮੇ ਦੀ ਭੇਟ ਚੜ ਗਿਆ ਸੀ । ਮੌਨਸੂਨ ਇਜਲਾਸ ਵਿੱਚ ਕੁੱਲ 21 ਬੈਠਕਾਂ ਹੋਈਆਂ ਸੀ । ਲੋਕ ਸਭਾ ਅਤੇ ਰਾਜ ਸਭਾ ਵਿੱਚ ਕੁੱਲ 27 ਬਿੱਲ ਪਾਸ ਹੋਏ ਸੀ।