ਚੰਡੀਗੜ੍ਹ: ਪੰਜਾਬ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਆਈਪੀਐਸ ਅਧਿਕਾਰੀਆਂ ਨੂੰ ਪ੍ਰਮੋਟ ਕੀਤਾ ਹੈ। ਹੁਕਮਾਂ ਅਨੁਸਾਰ 1 ਏਡੀਜੀਪੀ, 4 ਆਈਜੀ ਅਤੇ 12 ਡੀਆਈਜੀ ਨਿਯੁਕਤ ਕੀਤੇ ਗਏ ਹਨ। ਆਈਜੀ ਕੌਸਤੁਭ ਸ਼ਰਮਾ ਨੂੰ ਏਡੀਜੀਪੀ ਵਜੋਂ ਤਰੱਕੀ ਦਿੱਤੀ ਗਈ ਹੈ। ਇਸੇ ਤਰ੍ਹਾਂ 4 ਡੀਆਈਜੀ ਨੂੰ ਪ੍ਰਮੋਟ ਕਰ ਆਈਜੀ ਬਣਾਇਆ ਗਿਆ ਹੈ। ਆਈਜੀ ਵਜੋਂ ਤਰੱਕੀ ਪ੍ਰਾਪਤ ਕਰਨ ਵਾਲਿਆਂ 'ਚ ਜਗਦਲੇ ਨੀਲਾਭਰੀ ਵਿਜੇ, ਰਾਹੁਲ ਐਸ, ਬਿਕਰਮਪਾਲ ਸਿੰਘ ਭੱਟੀ ਅਤੇ ਰਾਜਪਾਲ ਸਿੰਘ ਦਾ ਨਾਂਅ ਸ਼ਾਮਲ ਹੈ। ਇਹ ਹੁਕਮ ਪੰਜਾਬ ਦੇ ਰਾਜਪਾਲ ਵੱਲੋਂ ਜਾਰੀ ਕੀਤੇ ਗਏ ਹਨ।
ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ ਵੱਲੋਂ ਜਾਰੀ ਹੁਕਮਾਂ ਮੁਤਾਬਕ ਕਈ IPS ਅਧਿਕਾਰੀਆਂ ਨੂੰ ਤਰੱਕੀ ਦੇ ਕੇ DIG ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਇਹ ਹੁਕਮ ਪੇ ਮੈਟ੍ਰਿਕਸ ਲੈਵਲ 13-A ਅਧੀਨ 1 ਜਨਵਰੀ 2026 ਤੋਂ ਲਾਗੂ ਹੋ ਗਏ ਹਨ । ਹੁਕਮਾਂ ਮੁਤਾਬਕ ਸਨੇਹਦੀਪ ਸ਼ਰਮਾ, ਸੰਦੀਪ ਗੋਇਲ, ਜਸਦੇਵ ਸਿੰਘ ਸਿੱਧੂ, ਧਰੁਵ ਦਹੀਆ, ਸੰਦੀਪ ਕੁਮਾਰ ਗਰਗ, ਗੁਲਨੀਤ ਸਿੰਘ ਖੁਰਾਨਾ, ਅਖਿਲ ਚੌਧਰੀ, ਅਮਨਦੀਪ ਕੌਂਡਲ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ, ਸਰਬਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਜੱਗੀ ਨੂੰ DIG ਦੇ ਅਹੁਦੇ ਲਈ ਤਰੱਕੀ ਦਿੱਤੀ ਗਈ ਹੈ। ਤਰੱਕੀ ਪ੍ਰਾਪਤ ਕਰਨ ਵਾਲੇ ਅਧਿਕਾਰੀਆਂ ਦੇ ਨਾਮਾਂ ਦੀ ਪੂਰੀ ਸੂਚੀ ਹੇਠਾਂ ਦਿੱਤੀ ਗਈ ਹੈ।

ਇਹ ਤਰੱਕੀਆਂ ਸਕ੍ਰੀਨਿੰਗ ਕਮੇਟੀ ਦੀ ਸਿਫ਼ਾਰਸ਼ ਦੇ ਆਧਾਰ ‘ਤੇ ਕੀਤੀਆਂ ਗਈਆਂ ਹਨ ਅਤੇ ਸਰਕਾਰੀ ਨਿਯਮਾਂ ਅਨੁਸਾਰ ਸ਼ਰਤਾਂ ਨਾਲ ਜੁੜੀਆਂ ਹੋਣਗੀਆਂ।