Thursday, 9th of July 2026

ਪੰਜਾਬ ਸਰਕਾਰ ਵੱਲੋਂ ਛੁੱਟੀ ਦੀ ਤਾਰੀਖ਼ ਵਿੱਚ ਬਦਲਾਅ: ਹੁਣ ਬੁੱਧਵਾਰ ਦੀ ਥਾਂ ਵੀਰਵਾਰ ਨੂੰ ਰਹੇਗੀ ਸਰਕਾਰੀ ਛੁੱਟੀ, ਨੋਟੀਫਿਕੇਸ਼ਨ ਜਾਰੀ

Edited By: Lajwinder Kaur | Updated at: May 25th 2026 04:41 PM
Trending News
ਪੰਜਾਬ ਸਰਕਾਰ ਵੱਲੋਂ ਛੁੱਟੀ ਦੀ ਤਾਰੀਖ਼ ਵਿੱਚ ਬਦਲਾਅ: ਹੁਣ ਬੁੱਧਵਾਰ ਦੀ ਥਾਂ ਵੀਰਵਾਰ ਨੂੰ ਰਹੇਗੀ ਸਰਕਾਰੀ ਛੁੱਟੀ, ਨੋਟੀਫਿਕੇਸ਼ਨ ਜਾਰੀ

ਪੰਜਾਬ ਸਰਕਾਰ ਵੱਲੋਂ ਛੁੱਟੀ ਦੀ ਤਾਰੀਖ਼ ਵਿੱਚ ਬਦਲਾਅ: ਹੁਣ ਬੁੱਧਵਾਰ ਦੀ ਥਾਂ ਵੀਰਵਾਰ ਨੂੰ ਰਹੇਗੀ ਸਰਕਾਰੀ ਛੁੱਟੀ, ਨੋਟੀਫਿਕੇਸ਼ਨ ਜਾਰੀ

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਹੋਣ ਵਾਲੀ ਇੱਕ ਸਰਕਾਰੀ ਛੁੱਟੀ ਦੀ ਤਾਰੀਖ਼ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਸਰਕਾਰ ਦੇ ਪਰਸੋਨਲ ਵਿਭਾਗ ਵੱਲੋਂ ਜਾਰੀ ਤਾਜ਼ਾ ਨੋਟੀਫਿਕੇਸ਼ਨ ਅਨੁਸਾਰ, ਹੁਣ ਪੰਜਾਬ ਵਿੱਚ ਬੁੱਧਵਾਰ ਦੀ ਬਜਾਏ ਵੀਰਵਾਰ ਨੂੰ ਸਰਕਾਰੀ ਛੁੱਟੀ ਰਹੇਗੀ।

27 ਮਈ ਦੀ ਥਾਂ ਹੁਣ 28 ਮਈ ਨੂੰ ਹੋਵੇਗੀ ਛੁੱਟੀ

ਦਰਅਸਲ, ਪਹਿਲਾਂ ਪੰਜਾਬ ਸਰਕਾਰ ਦੇ ਕਲੰਡਰ ਮੁਤਾਬਕ ਈਦ-ਉੱਲ-ਜ਼ੁਹਾ (ਬਕਰੀਦ) ਦੇ ਤਿਉਹਾਰ ਸਬੰਧ ਵਿੱਚ 27 ਮਈ 2026 (ਬੁੱਧਵਾਰ) ਨੂੰ ਸਰਕਾਰੀ ਛੁੱਟੀ ਐਲਾਨੀ ਗਈ ਸੀ। ਪਰ ਹੁਣ ਭਾਰਤ ਸਰਕਾਰ (ਨਵੀਂ ਦਿੱਲੀ) ਵੱਲੋਂ ਛੁੱਟੀ ਵਿੱਚ ਕੀਤੀ ਗਈ ਸੋਧ ਦੇ ਆਧਾਰ 'ਤੇ ਪੰਜਾਬ ਸਰਕਾਰ ਨੇ ਵੀ ਇਸ ਵਿੱਚ ਬਦਲਾਅ ਕਰ ਦਿੱਤਾ ਹੈ। ਹੁਣ ਇਹ ਗਜ਼ਟਿਡ ਛੁੱਟੀ 28 ਮਈ 2026 (ਵੀਰਵਾਰ) ਨੂੰ ਹੋਵੇਗੀ।

ਸਾਰੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ

ਸਰਕਾਰ ਵੱਲੋਂ ਜਾਰੀ ਪੱਤਰ ਨੰਬਰ 06/01/2025-2ਪੀ.ਪੀ.3/248 ਮੁਤਾਬਕ ਇਹ ਛੁੱਟੀ ਨੇਗੋਸ਼ੀਏਬਲ ਇੰਸਟਰੂਮੈਂਟ ਐਕਟ-1881 ਦੀ ਧਾਰਾ 25 ਦੇ ਤਹਿਤ ਘੋਸ਼ਿਤ ਕੀਤੀ ਗਈ ਹੈ। ਇਸ ਦਿਨ ਪੰਜਾਬ ਰਾਜ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡ ਅਤੇ ਕਾਰਪੋਰੇਸ਼ਨਾਂ, ਸਰਕਾਰੀ ਅਤੇ ਪ੍ਰਾਈਵੇਟ ਵਿੱਦਿਅਕ ਅਦਾਰੇ (ਸਕੂਲ ਅਤੇ ਕਾਲਜ) ਪੂਰੀ ਤਰ੍ਹਾਂ ਬੰਦ ਰਹਿਣਗੇ।

ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕੇ. ਪੀ. ਸਿਨਹਾ ਦੇ ਹਸਤਾਖ਼ਰਾਂ ਹੇਠ ਇਹ ਨੋਟੀਫਿਕੇਸ਼ਨ ਅੱਜ (25 ਮਈ 2026) ਨੂੰ ਜਾਰੀ ਕਰਕੇ ਸਾਰੇ ਵਿਭਾਗਾਂ, ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਹਾਈਕੋਰਟ ਦੇ ਰਜਿਸਟਰਾਰ ਨੂੰ ਅਗਲੇਰੀ ਕਾਰਵਾਈ ਲਈ ਭੇਜ ਦਿੱਤਾ ਗਿਆ ਹੈ।

ਦੱਸ ਦਈਏ ਭਲਕੇ ਯਾਨੀਕਿ 26 ਮਈ ਨੂੰ ਪੰਜਾਬ ਦੇ ਵਿੱਚ ਛੁੱਟੀ ਰਹੇਗੀ। ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਸਰਕਾਰ ਵੱਲੋਂ 26 ਮਈ (ਮੰਗਲਵਾਰ) ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਸਰਕਾਰ ਵੱਲੋਂ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਹੈ।
Punjabi Shorts

Latest News