Saturday, 28th of November 2026

ਚੰਡੀਗੜ੍ਹ ਨਗਰ ਨਿਗਮ ਚੋਣਾਂ: ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ, 30 ਵਾਰਡਾਂ ਦੇ ਉਮੀਦਵਾਰਾਂ ਦਾ ਕੀਤਾ ਐਲਾਨ

23 ਦਸੰਬਰ ਨੂੰ ਹੋਣ ਵਾਲੀਆਂ ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸੇ ਕੜੀ ਤਹਿਤ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਐੱਚ.ਐੱਸ. ਲੱਕੀ ਵੱਲੋਂ ਅੱਜ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ।

Edited By: Lajwinder Kaur | Updated at:
ਚੰਡੀਗੜ੍ਹ ਨਗਰ ਨਿਗਮ ਚੋਣਾਂ: ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ, 30 ਵਾਰਡਾਂ ਦੇ ਉਮੀਦਵਾਰਾਂ ਦਾ ਕੀਤਾ ਐਲਾਨ

ਚੰਡੀਗੜ੍ਹ ਨਗਰ ਨਿਗਮ ਚੋਣਾਂ: ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ, 30 ਵਾਰਡਾਂ ਦੇ ਉਮੀਦਵਾਰਾਂ ਦਾ ਕੀਤਾ ਐਲਾਨ

23 ਦਸੰਬਰ ਨੂੰ ਹੋਣ ਵਾਲੀਆਂ ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸੇ ਕੜੀ ਤਹਿਤ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਐੱਚ.ਐੱਸ. ਲੱਕੀ ਵੱਲੋਂ ਅੱਜ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਪਾਰਟੀ ਨੇ ਆਪਣੀ ਪਹਿਲੀ ਸੂਚੀ ਵਿੱਚ ਹੀ ਕੁੱਲ 35 ਵਿੱਚੋਂ 30 ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

ਕਈ ਮੌਜੂਦਾ ਕੌਂਸਲਰਾਂ ਦੀਆਂ ਕੱਟੀਆਂ ਟਿਕਟਾਂ, ਨਵੇਂ ਚਿਹਰਿਆਂ ਨੂੰ ਦਿੱਤਾ ਮੌਕਾ

ਕਾਂਗਰਸ ਵੱਲੋਂ ਜਾਰੀ ਕੀਤੀ ਗਈ ਇਸ ਸੂਚੀ ਵਿੱਚ ਜਨਰਲ, ਅਨੁਸੂਚਿਤ ਜਾਤੀ (SC) ਅਤੇ ਮਹਿਲਾ ਰਾਖਵਾਂਕਰਨ ਵਰਗਾਂ ਦੇ ਹਿਸਾਬ ਨਾਲ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ। ਪਾਰਟੀ ਨੇ ਕਈ ਮੌਜੂਦਾ ਕੌਂਸਲਰਾਂ ਦੀਆਂ ਟਿਕਟਾਂ ਕੱਟ ਕੇ ਨਵੇਂ ਚਿਹਰਿਆਂ 'ਤੇ ਭਰੋਸਾ ਜਤਾਇਆ ਹੈ। ਫਿਲਹਾਲ ਵਾਰਡ ਨੰਬਰ 3, 20, 25, 29 ਅਤੇ 32 ਦੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ, ਜਿਨ੍ਹਾਂ ਬਾਰੇ ਜਲਦ ਹੀ ਫੈਸਲਾ ਲਿਆ ਜਾਵੇਗਾ।

ਐਲਾਨੇ ਗਏ 30 ਉਮੀਦਵਾਰਾਂ ਦੀ ਸੂਚੀ:

ਵਾਰਡ ਨੰ. 1: ਮਲਕੀਤ ਸਿੰਘ

ਵਾਰਡ ਨੰ. 2: ਅਮਨਦੀਪ ਕੌਰ ਨਿੱਝਰ

ਵਾਰਡ ਨੰ. 4: ਸੰਗੀਤਾ ਕਾਗੜਾ

ਵਾਰਡ ਨੰ. 5: ਪ੍ਰਦੀਪ ਸ਼ਰਮਾ

ਵਾਰਡ ਨੰ. 6: ਸੁਰਜੀਤ ਸਿੰਘ ਢਿੱਲੋਂ

ਵਾਰਡ ਨੰ. 7: ਮੁਕੇਸ਼ ਰਾਏ

ਵਾਰਡ ਨੰ. 8: ਜੰਨਤ ਜਹਾਂ ਨੈਣਾ

ਵਾਰਡ ਨੰ. 9: ਸੁਮੇਰੀ ਲਾਲ ਪਰਚਾ

ਵਾਰਡ ਨੰ. 10: ਰਣਜੀਤ ਸਿੰਘ

ਵਾਰਡ ਨੰ. 11: ਕਮਲ ਬਰਾੜ

ਵਾਰਡ ਨੰ. 12: ਸਚਿਨ ਗਲਾਵ

ਵਾਰਡ ਨੰ. 13: ਨੰਦਿਤਾ ਹੁੱਡਾ

ਵਾਰਡ ਨੰ. 14: ਕੁਲਦੀਪ ਕੁੱਕੀ

ਵਾਰਡ ਨੰ. 15: ਲਵ ਕੁਮਾਰ

ਵਾਰਡ ਨੰ. 16: ਊਸ਼ਾ

ਵਾਰਡ ਨੰ. 17: ਮੋਨਿਕਾ ਨਾਗਪਾਲ

ਵਾਰਡ ਨੰ. 18: ਤਰੁਣਾ ਮਹਿਤਾ

ਵਾਰਡ ਨੰ. 19: ਸੋਨੀਆ ਗੁਰਚਰਨ ਸਿੰਘ

ਵਾਰਡ ਨੰ. 21: ਰਾਜਨਦੀਪ ਕੌਰ

ਵਾਰਡ ਨੰ. 22: ਮੁਕੇਸ਼ ਗੋਇਲ

ਵਾਰਡ ਨੰ. 23: ਪ੍ਰੇਮ ਲਤਾ

ਵਾਰਡ ਨੰ. 24: ਚਰਨਜੀਤ ਵਿਰਕ

ਵਾਰਡ ਨੰ. 26: ਕਮਲੇਸ਼ ਬਨਾਰਸੀ ਦਾਸ

ਵਾਰਡ ਨੰ. 27: ਦਲਵਿੰਦਰ ਸੈਣੀ

ਵਾਰਡ ਨੰ. 28: ਰਾਜਿੰਦਰ ਹਿੰਦੁਸਤਾਨੀ

ਵਾਰਡ ਨੰ. 30: ਰਸ਼ਮੀ ਪ੍ਰੀਮਤਾ

ਵਾਰਡ ਨੰ. 31: ਰਾਮ ਚੰਦਰ ਯਾਦਵ

ਵਾਰਡ ਨੰ. 33: ਵਿਜੇ ਰਾਣਾ

ਵਾਰਡ ਨੰ. 34: ਗੁਰਪ੍ਰੀਤ ਗਾਬੀ

ਵਾਰਡ ਨੰ. 35: ਜੇ.ਜੇ. ਸਿੰਘ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (BJP) ਵੱਲੋਂ 23 ਉਮੀਦਵਾਰਾਂ ਦੀ ਪਹਿਲੀ ਸੂਚੀ ਅਤੇ ਆਮ ਆਦਮੀ ਪਾਰਟੀ (AAP) ਵੱਲੋਂ ਦੋ ਸੂਚੀਆਂ ਰਾਹੀਂ 17 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਹੁਣ ਸਾਰੀਆਂ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਨੂੰ ਹੋਰ ਤੇਜ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਲੰਘੇ ਦਿਨ ਭਾਜਪਾ ਵੱਲੋਂ ਵੀ ਜਾਰੀ ਕੀਤੀ ਗਈ ਸੀ ਲਿਸਟ

ਭਾਰਤੀ ਜਨਤਾ ਪਾਰਟੀ (BJP) ਦੀ ਕੇਂਦਰੀ ਚੋਣ ਕਮੇਟੀ ਨੇ ਚੰਡੀਗੜ੍ਹ ਨਗਰ ਨਿਗਮ ਚੋਣਾਂ 2026 ਲਈ ਆਪਣੇ 23 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੇ ਕੇਂਦਰੀ ਦਫ਼ਤਰ ਤੋਂ ਰਾਜ ਸਭਾ ਮੈਂਬਰ ਅਤੇ ਨੈਸ਼ਨਲ ਹੈੱਡਕੁਆਰਟਰ ਇੰਚਾਰਜ ਤਰੁਣ ਚੁੱਘ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਰਾਹੀਂ ਇਹ ਨਾਂ ਜਨਤਕ ਕੀਤੇ ਗਏ ਹਨ।