Saturday, 8th of November 2025

ਅਹਿਮਦਾਬਾਦ ਜਹਾਜ਼ ਹਾਦਸੇ ‘ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ “ਪਾਇਲਟ ਬੇਦੋਸ਼” ਕੇਂਦਰ ਸਰਕਾਰ ਤੇ DGCA ਨੂੰ ਨੋਟਿਸ

Reported by: Gurpreet Singh  |  Edited by: Jitendra Kumar Baghel  |  November 07th 2025 06:12 PM  |  Updated: November 07th 2025 06:12 PM
ਅਹਿਮਦਾਬਾਦ ਜਹਾਜ਼ ਹਾਦਸੇ ‘ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ  “ਪਾਇਲਟ ਬੇਦੋਸ਼” ਕੇਂਦਰ ਸਰਕਾਰ ਤੇ DGCA ਨੂੰ ਨੋਟਿਸ

ਅਹਿਮਦਾਬਾਦ ਜਹਾਜ਼ ਹਾਦਸੇ ‘ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ “ਪਾਇਲਟ ਬੇਦੋਸ਼” ਕੇਂਦਰ ਸਰਕਾਰ ਤੇ DGCA ਨੂੰ ਨੋਟਿਸ

ਅਹਿਮਦਾਬਾਦ ਹਵਾਈ ਹਾਦਸੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਇੱਕ ਮਹੱਤਵਪੂਰਨ ਟਿੱਪਣੀ ਕਰਦਿਆਂ ਕਿਹਾ ਕਿ ਏਅਰ ਇੰਡੀਆ ਦੀ ਉਡਾਣ AI-171 ਦੇ ਪਾਇਲਟ ਕੈਪਟਨ ਸੁਮਿਤ ਸਭਰਵਾਲ ’ਤੇ ਕਿਸੇ ਤਰ੍ਹਾਂ ਦਾ ਦੋਸ਼ ਨਹੀਂ ਲਗਾਇਆ ਜਾ ਸਕਦਾ। ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੌਇਮਾਲਿਆ ਬਾਗਚੀ ਦੀ ਬੈਂਚ ਨੇ ਪਾਇਲਟ ਦੇ 91 ਸਾਲਾ ਪਿਤਾ ਪੁਸ਼ਕਰ ਰਾਜ ਸਭਰਵਾਲ ਦੀ ਅਰਜ਼ੀ ’ਤੇ ਸੁਣਵਾਈ ਕਰਦਿਆਂ ਇਹ ਵੀ ਕਿਹਾ ਕਿ —“ਦੇਸ਼ ਵਿੱਚ ਕੋਈ ਵੀ ਇਹ ਨਹੀਂ ਮੰਨਦਾ ਕਿ ਇਹ ਹਾਦਸਾ ਪਾਇਲਟ ਦੀ ਗਲਤੀ ਨਾਲ ਹੋਇਆ। ਤੁਹਾਡੇ ਪੁੱਤਰ ’ਤੇ ਕਿਸੇ ਕਿਸਮ ਦਾ ਦੋਸ਼ ਨਹੀਂ ਹੈ, ਤੁਸੀਂ ਇਹ ਬੋਝ ਆਪਣੇ ਦਿਲ ’ਤੇ ਨਾ ਲਵੋ।” ਕੋਰਟ ਨੇ ਕੇਂਦਰ ਸਰਕਾਰ, ਡਾਇਰੈਕਟਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਅਤੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਨੂੰ ਨੋਟਿਸ ਜਾਰੀ ਕਰਕੇ ਸਪੱਸ਼ਟੀਕਰਨ ਮੰਗਿਆ ਹੈ ਕਿ ਹਾਦਸੇ ਦੀ ਜਾਂਚ ਕਿਹੜੇ ਮਾਪਦੰਡਾਂ ’ਤੇ ਕੀਤੀ ਗਈ ਸੀ ਅਤੇ ਕਿਹੜੀਆਂ ਰਿਪੋਰਟਾਂ ਦੇ ਅਧਾਰ ’ਤੇ ਪਾਇਲਟ ’ਤੇ ਸੰਦੇਹ ਕੀਤਾ ਗਿਆ। ਕੋਰਟ ਨੇ ਸਾਫ਼ ਕੀਤਾ ਕਿ AAIB ਦੀ ਪ੍ਰਾਰੰਭਿਕ ਰਿਪੋਰਟ ਵਿੱਚ ਕਿਤੇ ਵੀ ਪਾਇਲਟ ਦੀ ਲਾਪਰਵਾਹੀ ਦਾ ਉਲੇਖ ਨਹੀਂ ਹੈ।

ਮੀਡੀਆ ਨੂੰ ਸਿੱਧੀ ਚੇਤਾਵਨੀ

ਸੁਪਰੀਮ ਕੋਰਟ ਨੇ ਵਿਦੇਸ਼ੀ ਮੀਡੀਆ ਵਿੱਚ ਆਈਆਂ ਕੁਝ ਰਿਪੋਰਟਾਂ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। The Wall Street Journal ਵੱਲੋਂ ਪ੍ਰਕਾਸ਼ਿਤ ਇੱਕ ਲੇਖ, ਜਿਸ ਵਿੱਚ ਹਾਦਸੇ ਲਈ ਪਾਇਲਟ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ’ਤੇ ਕੋਰਟ ਨੇ ਕਿਹਾ ਕਿ “ਇਹ ਇੱਕ ਨੀਚ ਅਤੇ ਗ਼ੈਰ-ਜ਼ਿੰਮੇਵਾਰ ਰਿਪੋਰਟਿੰਗ ਹੈ ਜੋ ਭਾਰਤ ਦੇ ਹਵਾਈ ਸੁਰੱਖਿਆ ਪ੍ਰਬੰਧਾਂ ਅਤੇ ਪਾਇਲਟਾਂ ਦੀ ਇਮਾਨਦਾਰੀ ’ਤੇ ਸਵਾਲ ਖੜੇ ਕਰਦੀ ਹੈ।”

ਕੀ ਹੈ ਪੂਰਾ ਮਾਮਲਾ ? 

ਇਸ ਸਾਲ 12 ਜੂਨ ਨੂੰ ਏਅਰ ਇੰਡੀਆ ਦੀ ਅਹਿਮਦਾਬਾਦ ਤੋਂ ਲੰਦਨ ਜਾ ਰਹੀ ਫਲਾਈਟ AI 171ਕ੍ਰੈਸ਼ ਹੋ ਗਈ ਸੀ। ਹਾਦਸੇ ‘ਚ ਜਹਾਜ਼ ਸਵਾਰ 230 ਮੁਸਾਫਰ ਤੇ 12 CREW ਮੈਂਬਰਾਂ ਸਣੇ 260 ਲੋਕਾਂ ਦੀ ਮੌਤ ਹੋ ਗਈ ਸੀ। ਹਾਦਸੇ ‘ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੁਪਾਨੀ ਦਾ ਵੀ ਦਿਹਾਂਤ ਹੋਇਆ ਸੀ।