Monday, 17th of November 2025

Nitish Resign As Chief Minister-ਨਿਤੀਸ਼ ਦਾ ਅਸਤੀਫਾ, ਨਵੀਂ ਸਰਕਾਰ ਦੀ ਕਵਾਇਦ ਸ਼ੁਰੂ

Reported by: Gurpreet Singh  |  Edited by: Jitendra Baghel  |  November 17th 2025 12:48 PM  |  Updated: November 17th 2025 12:48 PM
Nitish Resign As Chief Minister-ਨਿਤੀਸ਼ ਦਾ ਅਸਤੀਫਾ, ਨਵੀਂ ਸਰਕਾਰ ਦੀ ਕਵਾਇਦ ਸ਼ੁਰੂ

Nitish Resign As Chief Minister-ਨਿਤੀਸ਼ ਦਾ ਅਸਤੀਫਾ, ਨਵੀਂ ਸਰਕਾਰ ਦੀ ਕਵਾਇਦ ਸ਼ੁਰੂ

ਬਿਹਾਰ ਵਿਧਾਨ ਸਭਾ ਚੋਣਾਂ ਵਿਚ NDA ਦੀ ਇਤਿਹਾਸਕ ਜਿੱਤ ਤੋਂ ਬਾਅਦ ਨਵੀਂ ਸਰਕਾਰ ਬਣਾਉਣ ਦੀ ਕਵਾਇਦ ਸ਼ੁਰੂ ਹੋ ਗਈ ਹੈ। CM ਨਿਤੀਸ਼ ਕੁਮਾਰ ਨੇ ਰਾਜਪਾਲ ਆਰਿਫ ਮੁਹੰਮਦ ਖਾਨ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਇਸ ਤੋਂ ਪਹਿਲਾਂ ਆਖਰੀ ਕੈਬਨਿਟ ਮੀਟਿੰਗ ਹੋਈ ਜਿਸ ਵਿਚ ਮੌਜੂਦਾ ਵਿਧਾਨ ਸਭਾ ਭੰਗ ਕਰਨ ਦਾ ਪ੍ਰਸਤਾਵ ਪਾਸ ਹੋਇਆ।

ਅੱਜ ਹੀ JDU ਵਿਧਾਇਕ ਦਲ ਦੀ ਬੈਠਕ ਵੀ ਬੁਲਾਈ ਗਈ ਹੈ। ਮੰਗਲਵਾਰ ਨੂੰ ਭਾਜਪਾ ਵਿਧਾਇਕ ਦਲ ਦੀ ਬੈਠਕ ਹੋਵੇਗੀ। ਇਸ ਦੇ ਬਾਅਦ ਕੱਲ੍ਹ ਹੋਣ ਵਾਲੀ NDA ਦੀ ਬੈਠਕ ਵਿਚ ਵਿਧਾਇਕ ਦਲ ਦਾ ਨੇਤਾ ਚੁਣਿਆ ਜਾਵੇਗਾ, ਉਸ ਦੇ ਬਾਅਦ ਨਵੀਂ ਸਰਕਾਰ ਬਣਨ ਦਾ ਦਾਅਵਾ ਪੇਸ਼ ਕੀਤਾ ਜਾਵੇਗਾ। 20 ਨਵੰਬਰ ਨੂੰ ਗਾਂਧੀ ਮੈਦਾਨ ਵਿੱਚ ਨਿਤੀਸ਼ ਕੁਮਾਰ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਗਾਂਧੀ ਮੈਦਾਨ ਵਿਚ ਇਸ ਦੀ ਤਿਆਰੀ ਚੱਲ ਰਹੀ ਹੈ। ਸਹੁੰ ਚੁੱਕ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ। ਦੱਸ ਦੇਈਏ ਕਿ ਮੌਜੂਦਾ ਸਰਕਾਰ ਦਾ ਕਾਰਜਕਾਲ 22 ਨਵੰਬਰ ਨੂੰ ਖਤਮ ਹੋ ਰਿਹਾ ਹੈ। ਇਸ ਲਈ ਉਸ ਤੋਂ ਪਹਿਲਾਂ ਹਰ ਹਾਲ ਵਿਚ ਨਵੀਂ ਸਰਕਾਰ ਦਾ ਗਠਨ ਕਰਨਾ ਜ਼ਰੂਰੀ ਹੋਵੇਗਾ। ਇਸੇ ਦਰਮਿਆਨ ਚੋਣ ਕਮਿਸ਼ਨ ਨੇ ਸਾਰੇ ਜੇਤੂ ਉਮੀਦਵਾਰਾਂ ਦੀ ਸੂਚੀ ਰਾਜਭਵਨ ਨੂੰ ਸੌਂਪ ਦਿੱਤੀ ਹੈ ਤੇ ਸੂਬੇ ਵਿਚ ਚੋਣ ਜ਼ਾਬਤਾ ਵੀ ਖਤਮ ਹੋ ਚੁੱਕਾ ਹੈ ਜਿਸ ਨਾਲ ਸਰਕਾਰ ਗਠਨ ਦੀ ਪ੍ਰਕਿਰਿਆ ਹੁਣ ਤੇਜ਼ ਹੋਣ ਵਾਲੀ ਹੈ।