ਪੰਜਾਬ ਦੇ ਲੁਧਿਆਣਾ ਦੇ ਜੀਟੀਬੀ ਨਗਰ ਮੁੰਡੀਆਂ ਵਿੱਚ ਸ਼ਨੀਵਾਰ ਨੂੰ ਦਿਨ-ਦਿਹਾੜੇ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ। ਔਰਤ ਆਪਣੀ ਧੀ ਨਾਲ ਆਪਣੇ ਘਰ ਦੇ ਬਾਹਰ ਬੈਠੀ ਸੀ ਜਦੋਂ ਇੱਕ ਅਪਰਾਧੀ ਆਇਆ ਅਤੇ ਦੋਵਾਂ 'ਤੇ ਗੋਲੀਆਂ ਚਲਾ ਦਿੱਤੀਆਂ। ਧੀ ਭੱਜਣ ਵਿੱਚ ਕਾਮਯਾਬ ਹੋ ਗਈ, ਪਰ ਔਰਤ ਦੇ ਸਿਰ ਵਿੱਚ ਗੋਲੀ ਲੱਗੀ।
ਇਸ ਤੋਂ ਬਾਅਦ ਅਪਰਾਧੀ ਭੱਜ ਗਿਆ। ਗੋਲੀਆਂ ਦੀ ਆਵਾਜ਼ ਸੁਣ ਕੇ ਗੁਆਂਢੀ ਪਹੁੰਚੇ ਤੇ ਔਰਤ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ।ਮ੍ਰਿਤਕ ਔਰਤ ਦੀ ਪਛਾਣ ਪੂਨਮ ਪਾਂਡੇ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਪੂਨਮ ਦੀ ਧੀ ਅਜੇ ਵੀ ਡਰੀ ਹੋਈ ਹੈ। ਉਸਦੇ ਪੁੱਤਰ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ।
ਅਪਰਾਧੀ ਨੇ ਕਾਲੀ ਜੈਕੇਟ ਤੇ ਟੋਪੀ ਪਾਈ ਸੀ
ਔਰਤ ਦੀ ਧੀ ਨੇ ਦੱਸਿਆ ਕਿ ਕਾਲੀ ਜੈਕੇਟ ਤੇ ਟੋਪੀ ਪਾ ਕੇ ਇੱਕ ਆਦਮੀ ਆਇਆ ਸੀ। ਉਸਨੇ ਪਹਿਲਾਂ ਮੇਰੇ 'ਤੇ ਗੋਲੀ ਚਲਾਈ, ਪਰ ਮੈਂ ਇੱਕ ਪਾਸੇ ਹੋ ਗਈ ਜਿਸ ਕਰ ਕੇ ਮੈਂ ਬੱਚ ਗਈ ਫਿਰ ਉਸਨੇ ਮੇਰੀ ਮਾਂ ਦੇ ਸਿਰ ਦੇ ਪਿਛਲੇ ਹਿੱਸੇ ਵਿੱਚ ਗੋਲੀ ਮਾਰ ਦਿੱਤੀ ।ਉਹ ਡਿੱਗ ਪਈ ਤੇ ਉਹਨਾਂ ਦਾ ਬਹੁਤ ਜ਼ਿਆਦਾ ਖੂਨ ਵਹਿ ਰਿਹਾ ਸੀ। ਘਟਨਾ ਤੋਂ ਬਾਅਦ ਅਪਰਾਧੀ ਮੌਕੇ ਤੋਂ ਭੱਜ ਗਿਆ।
ਹਰਦੇਵ ਸਿੰਘ ਨੇ ਕਿਹਾ, "ਮੈਂ ਰਾਤ ਦਾ ਖਾਣਾ ਖਾ ਰਿਹਾ ਸੀ ਜਦੋਂ ਇਲਾਕੇ ਦੇ ਕਿਸੇ ਵਿਅਕਤੀ ਨੇ ਮੈਨੂੰ ਦੱਸਿਆ ਕਿ ਪਿਛਲੀ ਗਲੀ ਵਿੱਚ ਗੋਲੀ ਚੱਲੀ ਹੈ। ਮੈਂ ਇੱਕ ਔਰਤ ਨੂੰ ਜ਼ਮੀਨ 'ਤੇ ਪਿਆ ਦੇਖਿਆ। ਮੈਂ ਤੁਰੰਤ ਆਪਣੀ ਕਾਰ ਲਈ ਅਤੇ ਉਸਨੂੰ ਹਸਪਤਾਲ ਲੈ ਆਇਆ। ਮੈਂ ਉਸਦੀ ਜਾਨ ਬਚਾਉਣ ਲਈ ਬਹੁਤ ਤੇਜ਼ ਗੱਡੀ ਵੀ ਚਲਾਈ, ਪਰ ਉਸਦੀ ਹਾਲਤ ਬਹੁਤ ਗੰਭੀਰ ਸੀ ਤੇ ਹਸਪਤਾਲ ਲਿਜਾਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । "