Wednesday, 14th of January 2026

ਸਤਲੁਜ ਵਿੱਚ ਛਾਲ ਮਾਰ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਫੈਕਟਰੀ 'ਚ ਕੰਮ ਕਰਦਾ ਸੀ ਮ੍ਰਿਤਕ ਨੌਜਵਾਨ

Reported by: Gurjeet Singh  |  Edited by: Jitendra Baghel  |  December 09th 2025 05:14 PM  |  Updated: December 09th 2025 06:01 PM
ਸਤਲੁਜ ਵਿੱਚ ਛਾਲ ਮਾਰ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਫੈਕਟਰੀ 'ਚ ਕੰਮ ਕਰਦਾ ਸੀ ਮ੍ਰਿਤਕ ਨੌਜਵਾਨ

ਸਤਲੁਜ ਵਿੱਚ ਛਾਲ ਮਾਰ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਫੈਕਟਰੀ 'ਚ ਕੰਮ ਕਰਦਾ ਸੀ ਮ੍ਰਿਤਕ ਨੌਜਵਾਨ

ਮਾਛੀਵਾੜਾ ਸਾਹਿਬ - ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਰਤਨਗੜ੍ਹ ਦੇ ਨੌਜਵਾਨ ਨੇ ਸਤਲੁਜ ਦਰਿਆ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ... ਮ੍ਰਿਤਕ ਦੀ ਪਛਾਣ ਸੁਨੀਲ ਕੁਮਾਰ (30) ਵਜੋਂ ਹੋਈ ਹੈ। ਪਰਿਵਾਰ ਨੇ ਦੱਸਿਆ ਕਿ ਸੁਨੀਲ ਜੋ ਕਿ ਲੁਧਿਆਣਾ ਵਿੱਚ ਫੈਕਟਰੀ 'ਚ ਕੰਮ ਕਰਦਾ ਸੀ ਤੇ ਸੋਮਵਾਰ ਸਵੇਰੇ ਘਰੋਂ ਕੰਮ 'ਤੇ ਗਿਆ ਸੀ, ਜਿਸ ਨੇ ਸਤਲੁਜ ਦਰਿਆ ਦੇ ਪੁਲ ਤੋਂ ਛਾਲ ਮਾਰ ਦਿੱਤੀ। ਛਾਲ ਮਾਰਨ ਤੋਂ ਪਹਿਲਾਂ ਉਸ ਨੇ ਪਰਿਵਾਰ ਨਾਲ ਫੋਨ 'ਤੇ ਗੱਲਬਾਤ ਵੀ ਕੀਤੀ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਘਰ 'ਚ ਉਸ ਦੀ ਬਜ਼ੁਰਗ ਮਾਤਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਦੀ ਪਤਨੀ 6 ਮਹੀਨੇ ਪਹਿਲਾਂ ਹੀ ਇੰਗਲੈਂਡ ਗਈ ਹੈ ਜਿਨ੍ਹਾਂ ਦੀ ਇਕ ਕੁੜੀ ਵੀ ਹੈ। ਪੁਲਿਸ ਵੱਲੋਂ ਕੁਝ ਹੀ ਦੂਰੀ 'ਤੇ ਮ੍ਰਿਤਕ ਸੁਨੀਲ ਕੁਮਾਰ ਦੀ ਲਾਸ਼ ਬਰਾਮਦ ਕਰ ਮੁਰਦਾਘਰ ਵਿੱਚ ਰਖਵਾ ਦਿੱਤਾ।

TAGS

Latest News