Trending:
ਲੁਧਿਆਣਾ ਵਿੱਚ ਬੁੱਧਵਾਰ ਨੂੰ ਗਜਰੇਲਾ ਖਾਣ ਤੋਂ ਬਾਅਦ ਕਈ ਲੋਕ ਬਿਮਾਰ ਹੋ ਗਏ। ਗਜਰੇਲਾ ਖਾਣ ਤੋਂ ਥੋੜ੍ਹੀ ਦੇਰ ਬਾਅਦ ਹੀ ਲੋਕਾਂ ਨੂੰ ਉਲਟੀਆਂ ਅਤੇ ਦਸਤ ਲੱਗ ਗਏ, ਨਾਲ ਹੀ ਚੱਕਰ ਆਉਣੇ ਸ਼ੁਰੂ ਹੋ ਗਏ। ਸਾਰਿਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਦੱਸ ਦਈਏ ਕਿ ਲੁਧਿਆਣਾ ਦੇ ਅਯਾਲੀ ਖੁਰਦ ਇਲਾਕੇ ਦੇ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਵਾਂਗ ਮਕਰ ਸੰਕ੍ਰਾਂਤੀ 'ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਜਿੱਥੇ ਗਜਰੇਲਾ ਪ੍ਰਸ਼ਾਦ ਵਜੋਂ ਦਿੱਤਾ ਗਿਆ, ਅਤੇ ਜਿਸ ਨੂੰ ਖਾਣ ਤੋਂ ਬਾਅਦ ਕਈ ਲੋਕਾਂ ਦੀ ਸਿਹਤ ਵਿਗੜਨ ਲੱਗੀ।
ਹਸਪਤਾਲ ਵਿੱਚ ਦਾਖਲ ਬਿਮਾਰ ਬਜ਼ੁਰਗ ਮਹਿਲਾ ਨੇ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਤੋਂ ਗਜਰੇਲੇ ਦਾ ਪ੍ਰਸ਼ਾਦ ਘਰ ਲੈ ਕੇ ਆਈ ਸੀ। ਪਰਿਵਾਰ ਦੇ ਸਾਰੇ ਮੈਂਬਰਾਂ ਨੇ ਪ੍ਰਸ਼ਾਦ ਦੇ 3-3 ਚਮਚੇ ਲਏ। "ਮੈਂ ਸਵੇਰੇ 8 ਵਜੇ ਪ੍ਰਸ਼ਾਦ ਖਾਇਆ ਸੀ, ਜਿਸ ਤੋਂ ਬਾਅਦ 9 ਵਜੇ ਉਲਟੀਆਂ ਲੱਗ ਗਈਆਂ।"
ਗਜਰੇਲੇ 'ਚ ਸੀ ਜ਼ਹਿਰੀਲਾ ਪਦਾਰਥ, ਡਾਕਟਰ :- ਹਸਪਤਾਲ ਦੀ ਡਾਕਟਰ ਮਨਦੀਪ ਕੌਰ ਨੇ ਕਿਹਾ ਕਿ ਮਕਰ ਸੰਕ੍ਰਾਂਤੀ 'ਤੇ ਅਯਾਲੀ ਦੇ ਗੁਰਦੁਆਰੇ ਵਿੱਚ ਇੱਕ ਇਕੱਠ ਹੋਇਆ ਸੀ। ਉੱਥੇ ਗਜਰੇਲਾ ਤਿਆਰ ਕੀਤਾ ਗਿਆ ਸੀ। ਉਸ ਵਿੱਚ ਕੋਈ ਜ਼ਹਿਰੀਲਾ ਪਦਾਰਥ ਸੀ। ਸਾਡੇ ਕੋਲ ਸ਼ਰਧਾਲੂ ਆਏ ਸੀ, ਜਿਹਨਾਂ ਨੂੰ Food poisoning ਸੀ।