ਹਿਮਾਚਲ ਪ੍ਰਦੇਸ਼ ਹਾਈਕੋਰਟ ਮੰਡੀ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਕਰੇਗਾ। ਅਦਾਲਤ ਦੇ ਫੈਸਲੇ ਤੋਂ ਬਾਅਦ ਦੋਵੇਂ ਪੱਖ ਆਪਣੀਆਂ ਦਲੀਲਾਂ ਪੇਸ਼ ਕਰਨਗੇ।
ਇਹ ਪਟੀਸ਼ਨ ਕਿੰਨੌਰ ਜ਼ਿਲ੍ਹੇ ਦੇ ਵਸਨੀਕ ਲਾਇਕ ਰਾਮ ਨੇਗੀ ਨੇ ਦਾਇਰ ਕੀਤੀ ਹੈ। ਉਸ ਦਾ ਦੋਸ਼ ਹੈ ਕਿ ਚੋਣਾਂ ਦੌਰਾਨ ਉਨ੍ਹਾਂ ਦੀ ਨਾਮਜ਼ਦਗੀ ਗਲਤ ਤਰੀਕੇ ਨਾਲ ਰੱਦ ਕੀਤੀ ਗਈ। ਇਸੀਂ ਆਧਾਰ ਤੇ ਮੰਡੀ ਲੋਕ ਸਭਾ ਚੋਣ ਰੱਦ ਕਰਕੇ ਮੁੜ ਵੋਟਿੰਗ ਕਰਵਾਉਣ ਦੀ ਮੰਗ ਕੀਤੀ ਹੈ ।
ਲਾਇਕ ਰਾਮ ਨੇਗੀ ਦਾ ਸਪੱਸ਼ਟ ਕਹਿਣਾ ਹੈ ਕਿ ਉਨ੍ਹਾਂ ਨੇ ਸਾਰੇ ਜ਼ਰੂਰੀ ਦਸਤਾਵੇਜ਼ ਸਮੇਂ ਸਿਰ ਜਮ੍ਹਾ ਕਰਵਾ ਦਿੱਤੇ ਸਨ । ਜਦੋਂ ਕਿ ਰਿਟਰਨਿੰਗ ਅਫ਼ਸਰ ਨੇ ਅਗਲੇ ਦਿਨ ਨੋ ਡਿਊਜ਼ ਸਰਟੀਫਿਕੇਟ ਸਵੀਕਾਰ ਨਹੀਂ ਕੀਤਾ ਅਤੇ ਇਸ ਨੂੰ ਵੱਡੀ ਖਾਮੀ ਦੱਸਦਿਆਂ ਉਸਦਾ ਨਾਮਜ਼ਦਗੀ ਪੱਤਰ ਖਾਰਿਜ ਕਰ ਦਿੱਤਾ ਸੀ।ਜੋ ਕਾਨੂੰਨੀ ਤੌਰ 'ਤੇ ਠੀਕ ਨਹੀਂ ਹੈ।
ਦੱਸ ਦਈਏ ਕਿ ਵਿਰੋਧੀ ਧਿਰ ਨੇ ਮੰਡੀ ਲੋਕ ਸਭਾ ਚੋਣ ਦੌਰਾਨ ਕੰਗਣਾ ਰਣੌਤ ਨੂੰ ਬਾਹਰੀ ਉਮੀਦਵਾਰ ਦੱਸਿਆ ਸੀ। ਵਿਰੋਧੀ ਨੇ ਕਿਹਾ ਸੀ ਕਿ ਕੰਗਣਾ ਨੂੰ ਇਲਾਕੇ ਅਤੇ ਸਥਾਨਕ ਸਮੱਸਿਆਵਾਂ ਬਾਰੇ ਕੋਈ ਸਮਝ ਨਹੀਂ ਹੈ ।