Sunday, 11th of January 2026

ਜੰਗਪੁਰ 'ਚ ਆਵਾਰਾਂ ਕੁੱਤਿਆਂ ਨੇ 8 ਸਾਲਾ ਮਾਸੂਮ ਨੂੰ ਨੋਚਿਆ

Reported by: Ajeet Singh  |  Edited by: Jitendra Baghel  |  December 10th 2025 01:25 PM  |  Updated: December 10th 2025 01:34 PM
ਜੰਗਪੁਰ 'ਚ ਆਵਾਰਾਂ ਕੁੱਤਿਆਂ ਨੇ 8 ਸਾਲਾ ਮਾਸੂਮ ਨੂੰ ਨੋਚਿਆ

ਜੰਗਪੁਰ 'ਚ ਆਵਾਰਾਂ ਕੁੱਤਿਆਂ ਨੇ 8 ਸਾਲਾ ਮਾਸੂਮ ਨੂੰ ਨੋਚਿਆ

ਲੁਧਿਆਣਾ ਦੇ ਪਿੰਡ ਜੰਗਪੁਰ ਵਿੱਚ ਹੱਡਾਰੋੜੀ ਤੋਂ ਆਏ ਭਿਆਨਕ ਆਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਅੱਠ ਸਾਲ ਦੇ ਬੱਚੇ ਹੈਪੀ ਨੂੰ ਬੁਰੀ ਤਰ੍ਹਾਂ ਨੋਚਿਆ ਦਿੱਤਾ। ਕੁੱਤਿਆਂ ਨੇ ਬੱਚੇ ਦੇ ਚਿਹਰੇ ਨੂੰ ਵੀ ਬੁਰੀ ਤਰ੍ਹਾਂ ਨੋਚ ਦਿੱਤਾ। ਜ਼ਖਮੀ ਹੈਪੀ ਨੂੰ ਪਹਿਲਾਂ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਸਿਵਲ ਹਸਪਤਾਲ ਲਿਜਾਇਆ ਗਿਆ, ਅਤੇ ਉੱਥੋਂ ਉਸਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।

'ਬੱਚ ਨੂੰ ਨਾਲ ਲੈ ਕੈ ਬਿਹਾਰ ਰਵਾਨਾ ਹੋਇਆ ਪਰਿਵਾਰ'

ਹੈਪੀ ਦਾ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ, ਅਤੇ ਉਸਦੇ ਪਿਤਾ, ਸ਼ਾਰਦਾ ਸ਼ਿਵ ਗੋਪਾਲੀ ਦੀ ਮਾੜੀ ਆਰਥਿਕ ਸਥਿਤੀ ਕਾਰਨ, ਉਹ ਮਹਿੰਗਾ ਇਲਾਜ ਕਰਵਾਉਣ ਤੋਂ ਅਸਮਰੱਥ ਹੈ। ਪਿੰਡ ਵਾਸੀਆਂ ਨੇ ਕੁਝ ਸਹਾਇਤਾ ਪ੍ਰਦਾਨ ਕੀਤੀ ਹੈ। ਹਸਨਪੁਰ ਸਥਿਤ ਮਨੁਖਤਾ ਦੀ ਸੇਵਾ ਸਮਾਜ ਸੇਵਾ ਸੰਸਥਾ ਨੇ ਪਰਿਵਾਰ ਲਈ ਇੱਕ ਮੁਫਤ ਐਂਬੂਲੈਂਸ ਪ੍ਰਦਾਨ ਕੀਤੀ। ਪਰਿਵਾਰ ਇਸ ਐਂਬੂਲੈਂਸ ਵਿੱਚ ਪੀੜਤ ਹੈਪੀ ਨਾਲ ਬਿਹਾਰ ਲਈ ਰਵਾਨਾ ਹੋ ਰਿਹਾ ਹੈ।                 

ਜ਼ਿਕਰਯੋਗ ਹੈ ਕਿ ਇਸ ਸਾਲ ਜੰਗਪੁਰ ਪਿੰਡ ਦੇ ਹਦਰੌਡੀ ਤੋਂ ਆਏ ਆਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਦੂਜੇ ਰਾਜ ਦੇ ਇੱਕ ਨੌਂ ਸਾਲ ਦੇ ਬੱਚੇ ਨੂੰ ਨੋਚ ਦਿੱਤਾ ਸੀ, ਅਤੇ ਉਸਦੀ ਲਾਸ਼ ਫਟੀ ਹੋਈ ਮਿਲੀ ਸੀ। ਇਸ ਤੋਂ ਇਲਾਵਾ, ਨੇੜਲੇ ਪਿੰਡ ਹਸਨਪੁਰ ਵਿੱਚ, ਇਨ੍ਹਾਂ ਹੀ ਕੁੱਤਿਆਂ ਨੇ ਤਿੰਨ ਹੋਰ ਬੱਚਿਆਂ ਨੂੰ ਮਾਰ ਦਿੱਤਾ ਹੈ ਫਿਰ ਪ੍ਰਸ਼ਾਸਨ ਨੇ ਦਬਾਅ ਹੇਠ ਆ ਕੇ ਕੁਝ ਕੁੱਤਿਆਂ ਨੂੰ ਫੜ ਲਿਆ ਅਤੇ ਉਨ੍ਹਾਂ ਦੀ ਨਸਬੰਦੀ ਕਰ ਦਿੱਤੀ, ਪਰ ਸਮੱਸਿਆ ਬਣੀ ਰਹੀ। ਹੁਣ, ਇੱਕ ਵਾਰ ਫਿਰ, ਕੁੱਤਿਆਂ ਨੇ 8 ਸਾਲਾ ਹੈਪੀ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ, ਜਿਸ ਨਾਲ ਉਹ ਗੰਭੀਰ ਹਾਲਤ ਵਿੱਚ ਹੈ।