ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਇੰਡੀਗੋ ਲਗਾਤਾਰ ਤੀਜੇ ਦਿਨ CREW ਮੈਂਬਰਾਂ ਦੀ ਕਮੀ ਨਾਲ ਜੂਝ ਰਹੀ ਹੈ। ਇਸ ਕਾਰਨ ਦੇਸ਼ ਭਰ ਵਿਚ ਏਅਰਲਾਈਨ ਦੇ ਆਪ੍ਰੇਸ਼ਨ ‘ਤੇ ਬੁਰਾ ਅਸਰ ਪਿਆ ਹੈ। ਦਿੱਲੀ, ਮੁੰਬਈ, ਕੋਲਕਾਤਾ, ਬੇਂਗਲੁਰੂ ਸਣੇ ਕਈ ਵੱਡੇ ਏਅਰਪੋਰਟਾਂ ‘ਤੇ ਲਗਾਤਾਰ ਫਲਾਈਟਾਂ ਕੈਂਸਲ ਹੋ ਰਹੀਆਂ ਹਨ।
ਅੱਜ ਸਵੇਰੇ ਦਿੱਲੀ ਤੋਂ ਰਵਾਨਾ ਹੋਣ ਵਾਲੀਆਂ ਇੰਡੀਗੋ ਦੀਆਂ 30 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਯਾਤਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਹੈਦਰਾਬਾਦ ਵਿਚ ਅੱਜ ਲਗਭਗ 33 ਉਡਾਣਾਂ ਰੱਦ ਹੋਣ ਦੀ ਸੰਭਾਵਨਾ ਹੈ। ਦੇਸ਼ ਭਰ ਵਿਚ 170 ਤੋਂ ਵੱਧ ਉਡਾਣਾਂ ਰੱਦ ਹੋ ਸਕਦੀਆਂ ਹਨ। ਇਸ ਤੋਂ ਪਹਿਲਾਂ ਮੰਗਲਵਾਰ ਤੇ ਬੁੱਧਵਾਰ ਨੂੰ ਇੰਡੀਗੋ ਦੀਆਂ ਲਗਭਗ 200 ਫਲਾਈਟਾਂ ਰੱਦ ਹੋਈਆਂ ਸਨ। ਬੈਂਗਲੁਰੂ ਵਿਚ 42, ਦਿੱਲੀ ਵਿਚ 38, ਮੁੰਬਈ ਵਿਚ 33, ਹੈਦਰਾਬਾਦ ਵਿਚ 19, ਅਹਿਮਦਾਬਾਦ ਵਿਚ 25, ਇੰਦੌਰ ਵਿਚ 11, ਕੋਲਕਾਤਾ ਵਿਚ 10 ਤੇ ਸੂਰਤ ਵਿਚ 8 ਫਲਾਈਟਾਂ ਕੈਂਸਲ ਹੋਈਆਂ।
ਦੱਸ ਦਈਏ ਕੀ ਸਿਰਫ ਨਵੰਬਰ ਮਹੀਨੇ ਵਿੱਚ ਹੀ ਇੰਡੀਗੋ ਦੀਆਂ 1,232 ਫਲਾਈਟਾਂ ਰੱਦ ਜਾਂ ਲੇਟ ਹੋਈਆਂ, ਜਿਸ ਕਰਕੇ DGCA ਨੇ ਕੰਪਨੀ ਤੋਂ ਜਵਾਬ ਤਲਬ ਕੀਤਾ ਹੈ।