Trending:
ਫਰੀਦਕੋਟ:- ਭਾਰਤੀ ਸੈਨਾ ਦਿਵਸ ਮੌਕੇ ਭਾਰਤੀ ਫੌਜ ਵੱਲੋਂ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਦੁਸ਼ਮਣਾਂ ਵਿਰੁੱਧ ਵਰਤੇ ਜਾਣ ਵਾਲੇ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਈ ਗਈ। ਜਿਸ ਦੌਰਾਨ ਭਾਰਤੀ ਸੈਨਾ ਦੀ ਤਾਕਤ ਫੌਜੀ ਹਥਿਆਰਾਂ ਦੀ ਨੁਮਾਇਸ਼ ਕੀਤੀ ਗਈ ਅਤੇ ਲੋਕਾਂ ਨੂੰ ਇਨ੍ਹਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ।
ਇਸ ਪ੍ਰਦਰਸ਼ਨੀ ਦੌਰਾਨ ਰੱਖੇ ਵੱਖ-ਵੱਖ ਹਥਿਆਰ ਜੋ ਸਮੇਂ-ਸਮੇਂ ਉੱਤੇ ਭਾਰਤੀ ਸੈਨਾ ਵੱਲੋਂ ਵਰਤੇ ਜਾਂਦੇ ਹਨ, ਜਿਸ ਵਿੱਚ ਅਤਿ-ਆਧੁਨਿਕ ਹਥਿਆਰ ਵੀ ਸ਼ਾਮਿਲ ਸਨ, ਜਿਨ੍ਹਾਂ ਨਾਲ ਸਾਡੀ ਸੈਨਾ ਹਰ ਹਾਲਾਤਾਂ ਵਿੱਚ ਦੁਸ਼ਮਣ ਦਾ ਸਾਹਮਣਾ ਕਰਨ ਦੇ ਯੋਗ ਹੈ।
ਇਸ ਮੌਕੇ ਅੱਤਵਾਦੀ ਹਮਲੇ ਨਾਲ ਨਜਿੱਠਣ ਸਮੇਂ ਹੋਣ ਵਾਲੇ ਮਿਲਟਰੀ ਅਪਰੇਸ਼ਨ ਦਾ ਵੀ ਡੈਮੋ ਦਿੱਤਾ ਗਿਆ। ਇਸ ਪ੍ਰਦਰਸ਼ਨੀ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਪੁੱਜੇ, ਜਿਨ੍ਹਾਂ ਨੂੰ ਫੌਜ ਚ ਭਰਤੀ ਹੋਣ ਲਈ ਉਤਸ਼ਾਹਿਤ ਕੀਤਾ ਗਿਆ।
ਉੱਥੇ ਹੀ SP ਯੋਗੇਸ਼ਵਰ ਗੋਰਾਇਆਂ ਪ੍ਰਦਰਸ਼ਨੀ ਵਿੱਚ ਵਿਸ਼ੇਸ਼ ਤੌਰ ਉੱਤੇ ਪਹੁੰਚੇ, ਜਿੱਥੇ ਉਹਨਾਂ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਭਾਰਤੀ ਸੈਨਾ ਦਿਵਸ ਹੈ, ਜਿਸ ਦੌਰਾਨ ਫੌਜ ਵੱਲੋਂ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ।
ਫੌਜ ਦੇ ਹਥਿਆਰ ਦੇਖ ਕੇ ਭਾਰਤੀ ਫੌਜ ਉੱਤੇ ਵੀ ਮਾਣ ਮਹਿਸੂਸ ਹੁੰਦਾ ਹੈ ਅਤੇ ਫੌਜ ਦੇ ਜਜ਼ਬੇ ਨੂੰ ਸਲਾਮ ਹੈ, ਜੋ ਕਿ ਵੱਖ-ਵੱਖ ਹਾਲਾਤਾਂ ਵਿੱਚ ਦੇਸ਼ ਦੀ ਸੇਵਾ ਲਈ ਡਿਊਟੀ ਕਰ ਰਹੇ ਹਨ। ਉਹਨਾਂ ਕਿਹਾ ਅਜਿਹੇ ਉਪਰਾਲਿਆਂ ਨਾਲ ਨੌਜਵਾਨਾਂ ਨੂੰ ਬਹੁਤ ਜ਼ਿਆਦਾ ਪ੍ਰੇਰਨਾ ਮਿਲਦੀ ਹੈ ਕਿ ਉਹ ਵੀ ਭਾਰਤੀ ਫੌਜ ਦਾ ਹਿੱਸਾ ਜ਼ਰੂਰ ਬਣਨ।