ਲੁਧਿਆਣਾ:- ਲੁਧਿਆਣਾ ਨਗਰ ਨਿਗਮ ਦੇ ਕਰਮਚਾਰੀ ਨੇ ਕੌਂਸਲਰ ਪਤੀ ਸਾਬਕਾ ਮੰਤਰੀ ਭਾਰਤ ਭੂਸ਼ਣ ਆਸੂ ਦੇ ਕਰੀਬੀ ਕਾਂਗਰਸੀ ਲੀਡਰ ਇੰਦਰਜੀਤ ਸਿੰਘ ਇੰਦੀ ਉੱਤੇ ਨਿਗਮ ਦੇ ਕਰਮਚਾਰੀ ਨਾਲ ਕੁੱਟਮਾਰ ਦੇ ਇਲਜ਼ਾਮ ਲੱਗੇ ਹਨ, ਜਿਸ ਉੱਤੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਅਤੇ ਇਰਾਦਾ ਕਤਲ ਦਾ ਮਾਮਲਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਦਰਜ ਕੀਤਾ।
ਇਸ ਦੌਰਾਨ ਨਗਰ ਨਿਗਮ ਬਾਗਬਾਨੀ ਵਿਭਾਗ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਨੇ ਆਰੋਪ ਲਗਾਇਆ,ਉਸ ਨਾਲ ਸਾਬਕਾ ਕਾਂਗਰਸੀ ਮੰਤਰੀ ਦੇ ਕਰੀਬੀ ਕਾਂਗਰਸੀ ਕੌਂਸਲਰ ਦੇ ਪਤੀ ਇੰਦਰਜੀਤ ਇੰਦੀ ਨੇ ਕੁੱਟਮਾਰ ਕੀਤੀ ਹੈ। ਨਗਰ ਨਿਗਮ ਦੇ ਕਰਮਚਾਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਰੋਜ਼ ਗਾਰਡਨ ਵਿੱਚ ਦਰੱਖਤਾਂ ਦੀ ਕਟਿੰਗ ਦਾ ਕੰਮ ਕੀਤਾ ਜਾ ਰਿਹਾ ਸੀ,ਉਸ ਸਮੇਂ ਕਾਂਗਰਸੀ ਕੌਂਸਲਰ ਦੇ ਪਤੀ ਕਾਂਗਰਸੀ ਆਗੂ ਇੰਦਰਜੀਤ ਸਿੰਘ ਇੰਦੀ ਨੇ ਉਹਨਾਂ ਨਾਲ ਗਾਲੀ ਗਲੋਚ ਕੀਤੀ ਅਤੇ ਕੁੱਟ ਮਾਰ ਕੀਤੀ,ਜਿਸ ਦੀ ਸ਼ਿਕਾਇਤ ਪੁਲਿਸ ਥਾਣੇ ਡਿਵੀਜ਼ਨ ਨੰਬਰ ਅੱਠ ਵਿੱਚ ਦਿੱਤੀ ਗਈ।
ਲੁਧਿਆਣਾ ਪੁਲਿਸ ਨੇ ਪੀੜਤ ਦੇ ਬਿਆਨਾਂ ਵਿੱਚ ਦੱਸਿਆ ਗਿਆ ਹੈ ਕਿ ਇੰਦਰਜੀਤ ਦੇ ਪੀਏ ਤੋਂ ਉਹਨਾਂ ਨੂੰ ਖਤਰਾ ਹੈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਇੰਦਰਜੀਤ ਇੰਦੀ ਉੱਤੇ ਇਰਾਦਾ ਹੀ ਕਤਲ ਅਤੇ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਉਣਾ ਅਤੇ ਇਸ ਤੋਂ ਇਲਾਵਾ ਹੋਰ ਕਈ ਵੱਖ-ਵੱਖ ਬੀ.ਐਨ.ਐਸ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।