ਹਾਲ ਹੀ ਵਿੱਚ ਅਮਰੀਕਾ ਤੋਂ ਡਿਪੋਰਟ ਕੀਤੀ ਗਈ ਹਰਜੀਤ ਕੌਰ ਦਾ ਮਾਮਲਾ ਸੰਸਦ ਵਿੱਚ ਗੂੰਜਿਆ । ਵਿਦੇਸ਼ ਮੰਤਰੀ ਜੈਸ਼ੰਕਰ ਨੇ ਰਾਜਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਹਰਜੀਤ ਕੌਰ ਨੂੰ ਅਮਰੀਕਾ ਤੋਂ ਡਿਪੋਰਟ ਕਰਨ ਸਮੇਂ ਹੱਥਕੜੀ ਨਹੀਂ ਲਗਾਈ ਸੀ । ਉਨ੍ਹਾਂ ਕਿਹਾ ਕਿ ਫਲਾਈਟ ਵਿੱਚ ਚੜ੍ਹਾਉਣ ਤੋਂ ਪਹਿਲਾਂ ਹਿਰਾਸਤ ਵਿੱਚ ਉਸ ਨਾਲ ਦੁਰਵਿਵਹਾਰ ਕੀਤਾ ਗਿਆ ਸੀ। ਭਾਰਤ ਨੇ ਇਸ ਮਾਮਲੇ ਵਿੱਚ ਅਮਰੀਕਾ ਕੋਲ ਸਖ਼ਤ ਵਿਰੋਧ ਦਰਜ ਕਰਵਾਇਆ ਸੀ।
ਅਮਰੀਕਾ ਤੋਂ 73 ਸਾਲਾਂ ਹਰਜੀਤ ਕੌਰ ਨੂੰ ਡਿਪੋਰਟੇਸ਼ਨ ਕਰਨ 'ਤੇ ਰਾਜਸਭਾ ਵਿੱਚ ਵਿਦੇਸ਼ ਮੰਤਰੀ ਡਾ.ਐੱਸ.ਜੈਸ਼ੰਕਰ ਨੇ ਕਿਹਾ ਕਿ ਜਦੋਂ ਵੀ ਡਿਪੋਰਟ ਕੀਤੇ ਗਏ ਲੋਕਾਂ ਨੂੰ ਫਲਾਈਟ ਲੈ ਕੇ ਆਉਂਦੀ ਹੈ ਤਾਂ ਡਿਪੋਰਟ ਕੀਤੇ ਗਏ ਲੋਕਾਂ ਦਾ ਭਾਰਤ ਸਰਕਾਰ ਦੇ ਅਧਿਕਾਰੀ ਜ਼ਰੂਰ ਇੰਟਰਵਿਊ ਲੈਂਦੇ ਹਨ ।
ਐੱਸ.ਜੈਸ਼ੰਕਰ ਨੇ ਕਿਹਾ ਅਸੀਂ ਹਰਜੀਤ ਕੌਰ ਦੇ ਮੁੱਦੇ ਨੂੰ ਅਮਰੀਕੀ ਦੂਤਾਵਾਸ ਕੋਲ ਜ਼ੋਰਦਾਰ ਢੰਗ ਨਾਲ ਉਠਾਇਆ ਹੈ ਅਤੇ ਅਮਰੀਕੀ ਅਧਿਕਾਰੀਆਂ ਨੂੰ ਇਸ ਵੱਲ ਗੌਰ ਕਰਨ ਲਈ ਕਿਹਾ ।
ਦੱਸ ਦਈਏ ਕਿ ਕੈਲੀਫੋਰਨੀਆ ਦੇ ਈਸਟ ਬੇਅ ਇਲਾਕੇ ਵਿੱਚ 3 ਦਹਾਕਿਆਂ ਤੋਂ ਰਹਿ ਰਹੀ ਹਰਜੀਤ ਕੌਰ ਨੂੰ 8 ਸਤੰਬਰ 2025 ਨੂੰ ਉਦੋਂ ਹਿਰਾਸਤ ਵਿੱਚ ਲੈ ਲਿਆ ਸੀ ਜਦੋਂ ਉਹ ਸੈਨ ਫਰਾਂਸਿਸਕੋ ਆਈਸੀਈ ਦਫ਼ਤਰ ਦਸਤਾਵੇਜ਼ ਜਮ੍ਹਾਂ ਕਰਾਉਣ ਗਈ ਸੀ। ਉਸਨੂੰ Mesa Verde ice ਡਿਟੈਂਸ਼ਨ ਸੈਂਟਰ ਭੇਜ ਦਿੱਤਾ ਸੀ। 25 ਸਤੰਬਰ ਨੂੰ ਹਰਜੀਤ ਕੌਰ ਨੂੰ ਭਾਰਤ ਭੇਜ ਦਿੱਤਾ ਸੀ