ਪਿਛਲੇ ਸਾਲ ਤੋਂ ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਆਸਮਾਨ ਛੂਹ ਲਿਆ ਹੈ। ਸੋਨੇ ਦੇ ਗਹਿਣੇ ਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੀ ਜਾਪ ਰਹੇ ਹਨ। ਸਾਲ 2025 ਵੀ ਆਪਣੇ ਆਖਰੀ ਪੜਾਅ ਵਿੱਚ ਹੈ ਪਰ ਸੋਨੇ-ਚਾਂਦੀ ਦੀਆਂ ਕੀਮਤਾਂ ਹਾਲੇ ਵੀ ਵੱਧ ਰਹੀਆਂ ਹਨ। 3 ਦਸੰਬਰ ਨੂੰ ਚਾਂਦੀ ਦੀਆਂ ਕੀਮਤਾਂ ਆਪਣੇ ਸਭ ਤੋਂ ਉੱਚ ਪੱਧਰ 'ਤੇ ਪਹੁੰਚ ਗਈਆਂ ਹਨ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਨੇ ਇਸ ਸਬੰਧੀ ਨਵੀਂਆਂ ਕੀਮਤਾਂ ਜਾਰੀ ਕੀਤੀਆਂ ਹਨ। ਅੱਜ ਦੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਚਾਂਦੀ ਦੀ ਕੀਮਤ 3,504 ਰੁਪਏ ਹੋਰ ਵਧ ਕੇ 1,78,684 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। ਇਸ ਤੋਂ ਪਹਿਲਾਂ ਚਾਂਦੀ ਦੀ ਕੀਮਤ 1,75,180 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
ਚਾਂਦੀ ਦੇ ਨਾਲ-ਨਾਲ ਸੋਨੇ ਦੇ ਭਾਅ ਵੀ ਲਗਾਤਾਰ ਵਧ ਰਹੇ ਹਨ। ਸੋਨੇ ਨੇ ਵੀ 3 ਦਸੰਬਰ ਨੂੰ ਆਪਣੇ ਰੰਗ ਦਿਖਾਏ ਅਤੇ ਪ੍ਰਤੀ ਤੋਲਾ ਦੇ ਹਿਸਾਬ ਨਾਲ ਸੋਨਾ 957 ਰੁਪਏ ਵਧਿਆ ਹੈ। ਇਸ ਦੇ ਨਾਲ ਹੀ ਹੁਣ 24 ਕੈਰੇਟ ਸੋਨੇ ਦਾ ਭਾਅ 1,28,550 ਰੁਪਏ ਪ੍ਰਤੀ ਤੋਲਾ ਹੋ ਗਿਆ ਹੈ। ਇਸ ਤੋਂ ਪਹਿਲਾਂ 17 ਅਕਤੂਬਰ ਨੂੰ ਸੋਨਾ ਆਪਣੇ ਸਭ ਤੋਂ ਉੱਚੇ ਭਾਅ 1,30,874 ਰੁਪਏ ਪ੍ਰਤੀ ਤੋਲਾ ਹੋ ਗਿਆ ਸੀ ਪਰ ਫਿਰ ਸੋਨੇ ਦੇ ਭਾਅ ਵਿੱਚ ਮਾਮੂਲੀ ਗਿਰਾਵਟ ਆਈ ਅਤੇ ਹੁਣ ਸੋਨੇ ਦਾ ਭਾਅ 1,28,550 ਰੁਪਏ ਪ੍ਰਤੀ ਤੋਲਾ ਹੋ ਗਿਆ ਹੈ।
IBJA ਸੋਨੇ ਦੀਆਂ ਕੀਮਤਾਂ ਵਿੱਚ 3% GST, ਮੇਕਿੰਗ ਚਾਰਜ ਅਤੇ ਜਵੈਲਰਜ਼ ਮਾਰਜਿਨ ਸ਼ਾਮਲ ਨਹੀਂ ਹਨ, ਇਸ ਲਈ ਸ਼ਹਿਰਾਂ ਵਿੱਚ ਦਰਾਂ ਵੱਖ-ਵੱਖ ਹੁੰਦੀਆਂ ਹਨ। ਪੰਜਾਬ ਨੈਸ਼ਨਲ ਬੈਂਕ ਸਮੇਤ ਕਈ ਬੈਂਕ ਸੋਨੇ ਦੇ ਕਰਜ਼ੇ ਦੀਆਂ ਦਰਾਂ ਨਿਰਧਾਰਤ ਕਰਨ ਲਈ ਇਨ੍ਹਾਂ ਕੀਮਤਾਂ ਦੀ ਵਰਤੋਂ ਕਰਦੇ ਹਨ।