ਚੰਡੀਗੜ੍ਹ:-ਪੰਜਾਬ ਅਤੇ ਚੰਡੀਗੜ੍ਹ ਵਿੱਚ ਸੰਘਣੇ ਕੋਹਰੇ ਦਾ ਅਲਰਟ ਜਾਰੀ ਕੀਤਾ ਗਿਆ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਪੂਰੇ ਪੰਜਾਬ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਸ਼ਨੀਵਾਰ ਸਵੇਰੇ ਵੀ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਜਾਰੀ ਰਹੀ।
ਇਸ ਦੌਰਾਨ ਹੀ ਪਠਾਨਕੋਟ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ 'ਤੇ ਬਾਬਰੀ ਬਾਈਪਾਸ ਨੇੜੇ ਇੱਕ ਟਰੱਕ ਬੱਸ ਨਾਲ ਟਕਰਾ ਗਿਆ। ਇਸ ਦੌਰਾਨ ਬੱਸ ਡਰਾਈਵਰ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। ਉੱਥੇ ਹੀ ਅਗਲੀ ਸੀਟ 'ਤੇ ਬੈਠਾ ਇੱਕ ਯਾਤਰੀ ਵੀ ਜ਼ਖਮੀ ਹੋ ਗਿਆ। ਇਸ ਹਾਦਸੇ ਤੋਂ ਤੁਰੰਤ ਬਾਅਦ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ।
ਗੁਰਦਾਸਪੁਰ ਵਿੱਚ ਕਾਗਜ਼ ਦੇ ਰੋਲਾਂ ਨਾਲ ਭਰਿਆ ਇੱਕ ਟਰੱਕ ਧੁੰਦ ਕਾਰਨ ਪਲਟ ਗਿਆ, ਟਰੱਕ ਕਠੂਆ ਤੋਂ ਰਾਜਸਥਾਨ ਜਾ ਰਿਹਾ ਸੀ, ਇਹ ਹਾਦਸਾ ਬਾਬਰਿਕ ਬਾਈਪਾਸ 'ਤੇ ਹੋਇਆ। ਪੁਲਿਸ ਮੌਕੇ 'ਤੇ ਪਹੁੰਚੀ,ਪਰ ਡਰਾਈਵਰ ਨੂੰ ਬਚਾ ਲਿਆ ਗਿਆ।ਹਾਲਾਂਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ,ਪਰ ਟਰੱਕ ਨੂੰ ਨੁਕਸਾਨ ਪਹੁੰਚਿਆ, ਜਿਸ ਨਾਲ ਆਵਾਜਾਈ ਵਿੱਚ ਅਸਥਾਈ ਤੌਰ 'ਤੇ ਵਿਘਨ ਪਿਆ,ਕਾਗਜ਼ ਦੇ ਰੋਲ ਸੜਕ 'ਤੇ ਖਿੰਡ ਗਏ। ਜਿਸ ਤੋਂ ਬਾਅਦ ਟਰੱਕ ਮਾਲਕ ਮੌਕੇ ਉੱਤੇ ਪਹੁੰਚਾਇਆ, ਉਸ ਨੇ ਟਰੱਕ ਨੂੰ ਹਟਵਾਇਆ।