Sunday, 11th of January 2026

Five killed in car accident, ਲਾਡੋਵਾਲ ਟੋਲ ਪਲਾਜ਼ਾ ਨੇੜੇ ਕਾਰ ਹਾਦਸੇ 'ਚ 5 ਮੌਤਾਂ

Reported by: Sukhjinder Singh  |  Edited by: Jitendra Baghel  |  December 08th 2025 11:21 AM  |  Updated: December 08th 2025 11:21 AM
Five killed in car accident, ਲਾਡੋਵਾਲ ਟੋਲ ਪਲਾਜ਼ਾ ਨੇੜੇ ਕਾਰ ਹਾਦਸੇ 'ਚ 5 ਮੌਤਾਂ

Five killed in car accident, ਲਾਡੋਵਾਲ ਟੋਲ ਪਲਾਜ਼ਾ ਨੇੜੇ ਕਾਰ ਹਾਦਸੇ 'ਚ 5 ਮੌਤਾਂ

ਲੁਧਿਆਣਾ ਵਿੱਚ ਬੀਤੀ ਰਾਤ ਦਰਦਨਾਕ ਹਾਦਸਾ ਵਾਪਰਿਆ ਹੈ । ਤੇਜ਼ ਰਫ਼ਤਾਰ ਕਾਰ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ 5 ਲੋਕਾਂ ਦੀ ਮੌਤ ਹੋ ਗਈ । ਹਾਦਸੇ ਵਿੱਚ ਕੁਝ ਦੇ ਸਿਰ ਅਤੇ ਹੋਰਨਾਂ ਦੀ ਗਰਦਨ ਵਿੱਚ ਗੰਭੀਰ ਸੱਟਾਂ ਵੱਜੀਆਂ । ਮ੍ਰਿਤਕ ਦੇਹਾਂ ਨੂੰ ਤੜਕਸਾਰ ਇੱਕ ਵਜੇ ਦੇ ਕਰੀਬ ਦੋ ਐਂਬੂਲੈਂਸਾਂ ਵਿੱਚ ਸਰਕਾਰੀ ਹਸਪਤਾਲ ਲਿਆਂਦਾ ਗਿਆ। ਮ੍ਰਿਤਕਾਂ ਵਿਚ ਦੋ ਨਾਬਾਲਗ ਕੁੜੀਆਂ ਤੇ ਤਿੰਨ ਨੌਜਵਾਨ ਸ਼ਾਮਲ ਹਨ, ਜਿਨ੍ਹਾਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ। ਦਰਦਨਾਕ ਹਾਦਸਾ ਲਾਡੋਵਾਲ ਟੌਲ ਪਲਾਜ਼ਾ ਨੇੜੇ ਵਾਪਰਿਆ।

ਜਾਣਕਾਰੀ ਮੁਤਾਬਿਕ ਵਰਨਾ ਕਾਰ ਲਾਡੋਵਾਲ ਜਾ ਰਹੀ ਸੀ। ਤੇਜ਼ ਰਫ਼ਤਾਰ ਕਾਰਨ ਕਾਰ ਬੇਕਾਬੂ ਹੋ ਗਈ ਤੇ ਇੱਕ ਡਿਵਾਈਡਰ ਨਾਲ ਟਕਰਾਉਣ ਮਗਰੋਂ ਪਲਟ ਗਈ ਅਤੇ ਕਾਫ਼ੀ ਦੂਰੀ ਤੱਕ ਘਸੀਟਦੀ ਗਈ। ਹਾਦਸੇ ਵਿੱਚ ਪੰਜ ਲਾਸ਼ਾਂ ਬੁਰੀ ਤਰ੍ਹਾਂ ਵੱਢੀਆਂ ਟੁਕੀਆਂ ਗਈਆਂ। ਇੱਕ ਦੀ ਬਾਂਹ ਅਤੇ ਦੂਜੇ ਦੀ ਲੱਤ ਕੱਟੀ ਗਈ।

ਸੂਚਨਾ ਮਿਲਦੇ ਹੀ ਲਾਡੋਵਾਲ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਾਰ ਵਿੱਚੋਂ ਕੱਢ ਕੇ ਸਿਵਲ ਹਸਪਤਾਲ ਲਿਜਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹਾਦਸੇ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।