Tuesday, 13th of January 2026

Firozpur Fight: ਲੜਾਈ ਕਰਕੇ ਦਾਖਲ ਹੋਣ ਆਈਆਂ ਧਿਰਾਂ 'ਚ ਗੋਲੀਬਾਰੀ, ਡਾਕਟਰਾਂ ਵੱਲੋਂ ਧਰਨਾ

Reported by: Gurjeet Singh  |  Edited by: Jitendra Baghel  |  December 16th 2025 04:12 PM  |  Updated: December 16th 2025 04:55 PM
Firozpur Fight: ਲੜਾਈ ਕਰਕੇ ਦਾਖਲ ਹੋਣ ਆਈਆਂ ਧਿਰਾਂ 'ਚ ਗੋਲੀਬਾਰੀ, ਡਾਕਟਰਾਂ ਵੱਲੋਂ ਧਰਨਾ

Firozpur Fight: ਲੜਾਈ ਕਰਕੇ ਦਾਖਲ ਹੋਣ ਆਈਆਂ ਧਿਰਾਂ 'ਚ ਗੋਲੀਬਾਰੀ, ਡਾਕਟਰਾਂ ਵੱਲੋਂ ਧਰਨਾ

ਫਿਰੋਜ਼ਪੁਰ ਦੇ ਸਿਵਲ ਹਸਪਤਾਲ ਉਸ ਵੇਲੇ ਮਾਹੌਲ ਦਹਿਸ਼ਤ ਭਰਿਆ ਹੋ ਗਿਆ, ਜਦੋਂ ਲੜਾਈ ਕਰਕੇ ਹਸਪਤਾਲ ਵਿੱਚ ਦਾਖਲ ਹੋਣ ਆਈਆਂ 2 ਧਿਰਾਂ ਫਿਰ ਆਪਸ ਵਿੱਚ ਭਿੜ ਗਈਆਂ। ਇਸ ਦੌਰਾਨ ਦੋਵਾਂ ਧਿਰਾਂ ਨੇ ਇੱਕ ਦੂਜੇ ਉੱਤੇ ਜੰਮ੍ਹ ਕੇ ਇੱਟਾਂ ਰੋੜੇ ਚਲਾਏ। ਇਸ ਦੌਰਾਨ ਮੈਡੀਕਲ ਸਟਾਫ ਵੀ ਬਹੁਤ ਹੀ ਮੁਸ਼ਕਿਲ ਨਾਲ ਬਚਿਆ। ਇਸ ਸਾਰੀ ਘਟਨਾ ਪੁਲਿਸ ਦੀ ਮੌਜੂਦਗੀ ਵਿੱਚ ਹੋਈ। ਉੱਥੇ ਹੀ ਘਟਨਾ ਦੌਰਾਨ ਹਸਪਤਾਲ ਵਿੱਚ ਆਰੋਪੀ ਪਿਸਤਲ ਲੋਡ ਕਰਦਾ ਦਿਖਾਈ ਦਿੱਤਾ। ਇਸ ਭਿੜਤ ਦੌਰਾਨ ਹਸਪਤਾਲ ਦੇ ਸ਼ੀਸ਼ੇ ਅਤੇ ਸਮਾਨ ਦੀ ਵੀ ਕਾਫੀ ਭੰਨ ਤੋੜ ਕੀਤੀ ਗਈ। ਇੱਕ ਦੂਸਰੇ ਤੇ ਹਮਲਾ ਕਰਕੇ ਦੋਨੋਂ ਧਿਰਾਂ ਹੀ ਹਸਪਤਾਲ ਤੋਂ ਫਰਾਰ ਹੋ ਗਈਆਂ ।

ਹਸਪਤਾਲ ਵਿੱਚ ਦੇਰ ਰਾਤ ਹੋਈ ਗੁੰਡਾਗਰਦੀ ਨੂੰ ਲੈ ਕੇ ਡਾਕਟਰਾਂ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਆਰੋਪੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਹਸਪਤਾਲ ਦਾ ਸਾਰਾ ਕੰਮਕਾਜ ਠੱਪ ਕਰਕੇ ਧਰਨਾ ਪ੍ਰਦਰਸ਼ਨ ਕਰਨਗੇ। ਜ਼ਿਕਰਯੋਗ ਹੈ ਕਿ ਦੇਰ ਰਾਤ ਗੁੰਡਿਆਂ ਵੱਲੋਂ ਹਸਪਤਾਲ ਵਿੱਚ ਜਿੱਥੇ ਤੋੜਫੋੜ ਕੀਤੀ ਗਈ, ਉੱਥੇ ਫਾਇਰਿੰਗ ਨੂੰ ਵੀ ਅੰਜਾਮ ਦਿੱਤਾ ਗਿਆ ਸੀਸੀਟੀਵੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਡਾਕਟਰ ਦੇ ਕਮਰੇ ਦੇ ਬਾਹਰ ਗੁੰਡੇ ਕਿਸ ਤਰ੍ਹਾਂ ਪਿਸਟਲ ਲੋਡ ਕਰਕੇ ਇੱਕ ਦੂਸਰੇ ਉੱਤੇ ਤਾਣ ਰਹੇ ਹਨ, ਪੂਰੀ ਘਟਨਾ ਦੀ ਸੀਸੀਟੀਵੀ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਸ ਦੌਰਾਨ ਇਹ ਝੜਪ ਹੋਈ ਪੁਲਿਸ ਵੀ ਉਥੇ ਮੌਜੂਦ ਸੀ ਅਤੇ ਪੁਲਿਸ ਵਾਲੇ ਵੀ ਉਥੋਂ ਖਿਸਕ ਗਏ ਅਤੇ ਦੋਨਾਂ ਪਾਸੋਂ ਜਿੱਥੇ ਗੋਲੀਆਂ ਚੱਲੀਆਂ, ਉੱਥੇ ਹੀ ਜੰਮ ਕੇ ਇੱਟਾਂ ਰੋੜੇ ਵੀ ਵਰਾਏ ਗਏ, ਜਿਸ ਨਾਲ ਮੈਡੀਕਲ ਸਟਾਫ ਨੇ ਬਹੁਤ ਮੁਸ਼ਕਿਲ ਆਪਣੀ ਲੁੱਕ ਕੇ ਜਾਨ ਬਚਾਈ। 

ਉੱਥੇ ਸਵਾਲ ਉੱਠਦਾ ਹੈ ਕਿ ਜੇਕਰ ਪੁਲਿਸ ਦੇ ਰਹਿੰਦਿਆਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਪੁਲਿਸ ਕੀ ਕਰ ਰਹੀ ਹੈ ਅਤੇ ਕੀ ਲਾਅ ਐਂਡ ਆਰਡਰ ਪੁਲਿਸ ਦੇ ਹੱਥੋਂ ਨਿਕਲਦਾ ਜਾ ਰਿਹਾ ਹੈ, ਜੋ ਬੇਖੌਫ ਹੋ ਕੇ ਗੁੰਡੇ ਪਬਲਿਕ ਥਾਂ ਉੱਤੇ ਹੀ ਹਸਪਤਾਲ ਅੰਦਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਡਾਕਟਰਾਂ ਨੇ ਪੁਲਿਸ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਜਲਦ ਹੀ ਆਰੋਪੀ ਗ੍ਰਿਫਤਾਰ ਨਾ ਕੀਤੇ ਗਏ ਤਾਂ ਪੱਕੇ ਤੌਰ ਤੇ ਮੈਡੀਕਲ ਸੇਵਾਵਾਂ ਠੱਪ ਕਰਕੇ ਪ੍ਰਸ਼ਾਸਨ ਖਿਲਾਫ ਰੋਸ ਮੁਜਾਹਿਰਾ ਕੀਤਾ ਜਾਵੇਗਾ, ਉਹਨਾਂ ਨੇ ਕਿਹਾ ਕਿ ਹਰ ਹਾਲਤ ਵਿੱਚ ਮੈਡੀਕਲ ਸਟਾਫ ਦੀ ਸੁਰੱਖਿਆ ਨੂੰ ਪੁਖਤਾ ਕੀਤਾ ਜਾਵੇ।

TAGS

Latest News