Saturday, 8th of November 2025

ਅਕੀਲ ਮੌਤ ਮਾਮਲੇ ‘ਚ ਵੱਡਾ ACTION, ਸਾਬਕਾ DGP ‘ਤੇ CBI ਨੇ ਦਰਜ ਕੀਤੀ FIR

Reported by: Gurpreet Singh  |  Edited by: Jitendra Kumar Baghel  |  November 07th 2025 11:46 AM  |  Updated: November 07th 2025 11:51 AM
ਅਕੀਲ ਮੌਤ ਮਾਮਲੇ ‘ਚ ਵੱਡਾ ACTION, ਸਾਬਕਾ DGP ‘ਤੇ CBI ਨੇ ਦਰਜ ਕੀਤੀ FIR

ਅਕੀਲ ਮੌਤ ਮਾਮਲੇ ‘ਚ ਵੱਡਾ ACTION, ਸਾਬਕਾ DGP ‘ਤੇ CBI ਨੇ ਦਰਜ ਕੀਤੀ FIR

ਸਾਬਕਾ DGP ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਦੀ ਮੌਤ ਮਾਮਲੇ ‘ਚ ਵੱਡਾ ਮੋੜ ਸਾਹਮਣੇ ਆਇਆ ਹੈ। CBI ਨੇ ਇਸ ਮਾਮਲੇ ‘ਚ ਐਕਸ਼ਨ ਲੈਂਦੇ ਹੋਏ ਮੁਸਤਫਾ ਪਰਿਵਾਰ ਦੇ ਖਿਲਾਫ਼ FIR ਦਰਜ ਕੀਤੀ ਹੈ। CBI ਵੱਲੋਂ ਦਰਜ FIR ‘ਚ ਮੁਹੰਮਦ ਮੁਸਤਫਾ, ਉਨ੍ਹਾਂ ਦੀ ਪਤਨੀ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ , ਅਕੀਲ ਦੀ ਪਤਨੀ ਅਤੇ ਭੈਣ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਖਿਲਾਫ ਸੀਬੀਆਈ ਨੇ ਕਤਲ ਤੇ ਅਪਰਾਧਿਕ ਸਾਜ਼ਿਸ਼ ਰਚਣ ਦੀ ਧਾਰਾ ਤਹਿਤ FIR ਦਰਜ ਕੀਤੀ ਹੈ। 

ਕੀ ਹੈ ਪੂਰਾ ਮਾਮਲਾ ?

ਦੱਸ ਦਈਏ ਕਿ 35 ਸਾਲਾਂ ਦੇ ਅਕੀਲ ਅਖ਼ਤਰ ਦੀ 16 ਅਕਤੂਬਰ ਨੂੰ ਪੰਚਕੂਲਾ ‘ਚ ਸ਼ੱਕੀ ਹਾਲਾਤ ‘ਚ ਮੌਤ ਹੋਈ ਸੀ। ਪਰਿਵਾਰ ਨੇ ਦਵਾਈ ਦੀ ਓਵਰਡੋਜ਼ ਨਾਲ ਅਕੀਲ ਦੀ ਮੌਤ ਹੋਣ ਦੀ ਗੱਲ ਆਖੀ ਸੀ। ਅਕੀਲ ਦੇ ਅੰਤਿਮ ਸਸਕਾਰ ਤੋਂ ਬਾਅਦ ਉਸਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਸਨੇ ਆਪਣੇ ਪਿਤਾ ‘ਤੇ ਆਪਣੀ ਪਤਨੀ ਨਾਲ ਨਾਜਾਇਜ਼ ਸਬੰਧ ਹੋਣ ਦਾ ਇਲਜ਼ਾਮ ਲਗਾਇਆ ਸੀ। ਆਪਣੀ ਮਾਂ ਅਤੇ ਭੈਣ ਸਣੇ ਸਾਰੇ ਪਰਿਵਾਰ ‘ਤੇ ਮਾਰਨ ਅਤੇ ਝੂਠੇ ਮਾਮਲੇ ‘ਚ ਫਸਾਉਣ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਵੀ ਲਗਾਇਆ ਸੀ। ਇਸੇ ਵੀਡੀਓ ਨੂੰ ਆਧਾਰ ਬਣਾਉਂਦੇ ਹੋਏ ਸਾਬਕਾ ਡੀਜੀਪੀ ਦੇ ਗੁਆਂਢੀ ਸ਼ਮਸੂਦੀਨ ਨੇ ਮਨਸਾ ਦੇਵੀ ਥਾਣੇ ‘ਚ ਰਿਪੋਰਟ ਦਰਜ ਕਰਵਾਈ ਸੀ।

FIR

ਮੁਸਤਫਾ ਪਰਿਵਾਰ ਦਾ ਬਿਆਨ

ਸਾਬਕਾ ਡੀਜੀਪੀ ਦੇ ਪਰਿਵਾਰ ਨੇ ਅਕੀਲ ਦੇ ਸਾਰੇ ਇਲਜ਼ਾਮਾਂ ਨੂੰ ਖਾਰਿਜ ਕਰਦੇ ਹੋਏ ਅਕੀਲ ਨੂੰ ਮਾਨਸਿਕ ਰੋਗੀ ਕਰਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਨੂੰਹ ਨੂੰ ਆਪਣੇ ਪੁੱਤਰ ਤੋਂ ਕਈ ਵਾਰ ਬਚਾਇਆ ਸੀ। ਅਕੀਲ ਨਸ਼ੇ ਵੀ ਕਰਦਾ ਸੀ, ਨਸ਼ਾ ਮੁਕਤੀ ਕੇਂਦਰ ‘ਚ ਉਸਦਾ ਇਲਾਜ ਚੱਲ ਰਿਹਾ ਸੀ। ਹਾਲਾਂਕਿ ਉਨ੍ਹਾਂ ਕਿਸੇ ਵੀ ਤਰ੍ਹਾਂ ਦੀ ਜਾਂਚ ‘ਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਗੱਲ ਜ਼ਰੂਰ ਕਹੀ।