ਸੰਘਣੀ ਧੁੰਦ ਕਾਰਨ ਲਗਾਤਾਰ ਵੱਧ ਰਹੇ ਹਨ ਸੜਕ ਹਾਦਸੇ,ਸੰਘਣੀ ਧੁੰਦ ਲੋਕਾਂ ਦੇ ਮੌਤ ਦਾ ਕਾਰਨ ਬਣ ਰਹੀ ਹੈ। ਲੁਧਿਆਣਾ ਦੇ ਜਗਰਾਉਂ ਜ਼ਿਲ੍ਹੇ ਦੇ ਲੀਨਾ ਪਿੰਡ ਨੇੜੇ ਨਹਿਰ 'ਤੇ ਬੀਤੀ ਦੇਰ ਰਾਤ ਵੱਡਾ ਹਾਦਸਾ ਵਾਪਰਿਆ, ਟੋਇਟਾ ਕਾਰ ਪੁਲ ਤੋਂ ਫਿਸਲ ਕੇ ਸਿੱਧੀ ਨਾਲੇ ਚ ਡਿੱਗ ਗਈ , ਹਾਦਸੇੇ ਚ ਪਤੀ ਪਤਨੀ ਨੂੰ ਮਾਮੂਲੀ ਸੱਟਾਂ ਲੱਗੀਆਂ। ਚਸ਼ਮਦੀਦਾਂ ਨੇ ਰਾਤ 8 ਵਜੇ ਦੇ ਕਰੀਬ ਹਾਦਸੇ ਦੀ ਜਾਣਕਾਰੀ ਦਿੱਤੀ। ਸੋਹੀਆ ਦਾ ਰਹਿਣ ਵਾਲਾ ਗੁਰਦੀਪ ਸਿੰਘ ਆਪਣੀ ਪਤਨੀ ਨਾਲ ਗੱਡੀ ਚਲਾ ਰਿਹਾ ਸੀ ਤੇ ਹਾਦਸੇ ਦਾ ਸ਼ਿਕਾਰ ਹੋ ਗਿਆ।
ਕਿਵੇਂ ਵਾਪਰੀਆ ਹਾਦਸਾ
ਵਾਹਨਾਂ ਦੀਆਂ ਤੇਜ਼ ਲਾਈਟਾਂ ਕਾਰਨ ਸਾਫ਼ ਨਜ਼ਰ ਨਹੀਂ ਆਇਆ ਤੇ ਕਾਰ ਕੰਟਰੋਲ ਗੁਆ ਬੈਠੀ ਤੇ ਨਹਿਰ ਚ ਡਿੱਗ ਗਈ। ਹਾਦਸੇ ਦੀ ਖ਼ਬਰ ਮਿਲਦੇ ਹੀ ਪਿੰਡ ਵਾਸੀ ਤੁਰੰਤ ਘਟਨਾ ਸਥਾਨ 'ਤੇ ਪਹੁੰਚੇ , ਕੜੀ ਮਸ਼ਕੱਤ ਤੋਂ ਬਾਅਦ ਕਰੇਨ ਦੀ ਮਦਦ ਨਾਲ ਕਾਰ ਨੂੰ ਨਹਿਰ ਚੋਂ ਬਾਹਰ ਕੱਢਿਆ। ਖੁਸ਼ਕਿਸਮਤੀ ਨਾਲ, ਪਤੀ-ਪਤਨੀ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ।
ਪੁਲ ਬਣ ਰਹੀ ਮੌਤ ਦਾ ਕਾਰਨ
ਪਿੰਡ ਵਾਸੀਆਂ ਨੇ ਇਸ ਪੁਲ ਨੂੰ 'ਮੌਤ ਦਾ ਪੁਲ' ਦਾ ਨਾਮ ਦਿੱਤਾ ਹੈ। ਵਸਨੀਕਾਂ ਦਾ ਕਹਿਣਾ ਹੈ ਕਿ ਪੁਲ ਪੂਰੀ ਤਰ੍ਹਾਂ ਅਸੁਰੱਖਿਅਤ ਹੈ ਤੇ ਪ੍ਰਸ਼ਾਸਨ ਦੀ ਲਾਪਰਵਾਹੀ ਹੈ। ਪੁਲ ਦੇ ਦੋਵੇਂ ਪਾਸੇ ਕੋਈ ਲਾਈਟਿੰਗ ਨਹੀਂ ਹੈ,ਨਾ ਹੀ ਰਿਫਲੈਕਟਰ ਲਗਾਏ ਗਏ ਹਨ,ਮੌਸਮ ਬਦਲਣ ਤੇ ਸੰਘਣੀ ਧੁੰਦ ਪੈਣ 'ਤੇ ਇੱਥੇ ਅਕਸਰ ਹਾਦਸੇ ਹੁੰਦੇ ਰਹਿੰਦੇ ਹਨ। ਉਨ੍ਹਾਂ ਪ੍ਰਸ਼ਾਸਨ ਦੇ ਢਿੱਲੇ ਰਵੱਈਏ 'ਤੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ। ਇੱਕ ਪਿੰਡ ਵਾਸੀ ਨੇ ਪ੍ਰਸ਼ਾਸਨ ਨੂੰ ਜਾਨਾਂ ਬਚਾਉਣ ਲਈ ਲਾਈਟਾਂ ਲਗਾਉਣ ਦੀ ਅਪੀਲ ਕੀਤੀ ਹੈ।