Wednesday, 19th of November 2025

Trump repeat claim- “ਮੈਂ ਹੁਣ ਤੱਕ 8 ਜੰਗਾਂ ਰੋਕੀਆਂ”

Reported by: Gurpreet Singh  |  Edited by: Jitendra Baghel  |  November 19th 2025 11:47 AM  |  Updated: November 19th 2025 12:48 PM
Trump repeat claim- “ਮੈਂ ਹੁਣ ਤੱਕ 8 ਜੰਗਾਂ ਰੋਕੀਆਂ”

Trump repeat claim- “ਮੈਂ ਹੁਣ ਤੱਕ 8 ਜੰਗਾਂ ਰੋਕੀਆਂ”

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੇ ਪਾਕਿਸਤਾਨ ਸਣੇ 8 ਯੁੱਧ ਰੋਕਣ ਦੇ ਦਾਅਵੇ ਨੂੰ ਦੁਹਰਾਇਆ।ਇਹ ਬਿਆਨ ਉਨ੍ਹਾਂ ਨੇ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਓਵਲ ਆਫਿਸ ਵਿਚ ਦੁਵੱਲੀ ਮੀਟਿੰਗ ਦੌਰਾਨ ਦਿੱਤਾ। ਇਸ ਮੌਕੇ ਟਰੰਪ ਨੇ ਖੁਦ ਆਪਣੀ ਤਾਰੀਫ ਕੀਤੀ ਤੇ ਕਿਹਾ ਕਿ ਮੈਂ ਹੁਣ ਤੱਕ 8 ਯੁੱਧ ਰੋਕੇ ਹਨ।

ਟਰੰਪ ਨੇ ਕਿਹਾ, 'ਮੈਂ ਅਸਲ ਵਿਚ 8 ਜੰਗਾਂ ਰੋਕੀਆਂ ਹਨ ਅਤੇ ਮੈਂ ਪੁਤਿਨ ਕੋਲੋਂ ਇਕ ਹੋਰ ਜੰਗ ਰੁਕਵਾਉਣੀ ਹੈ। ਮੈਂ ਪੁਤਿਨ ਤੋਂ ਥੋੜ੍ਹਾ ਹੈਰਾਨ ਹਾਂ। ਮੈਂ ਜਿੰਨਾ ਸੋਚਦਾ ਸੀ, ਉਸ ਨਾਲੋਂ ਜ਼ਿਆਦਾ ਸਮਾਂ ਲੱਗ ਗਿਆ ਪਰ ਮੈਂ ਭਾਰਤ-ਪਾਕਿਸਤਾਨ ਵਿਚਕਾਰ ਜੰਗ ਨੂੰ ਰੋਕ ਦਿੱਤਾ। ਕਾਸ਼ ਮੈਂ ਪੂਰੀ ਸੂਚੀ ਦੇਖ ਸਕਦਾ। ਤੁਸੀਂ ਇਸੇ ਸੂਚੀ ਬਾਰੇ ਮੇਰੇ ਨਾਲੋਂ ਬਿਹਤਰ ਤਰੀਕੇ ਨਾਲ ਜਾਣਦੇ ਹੈ।"

ਉੱਥੇ ਹੀ ਭਾਰਤ ਨੇ ਲਗਾਤਾਰ ਕਿਸੇ ਵੀ ਤੀਜੀ ਧਿਰ ਦੇ ਦਖਲ ਤੋਂ ਇਨਕਾਰ ਕੀਤਾ ਹੈ। ਪਾਕਿਸਤਾਨ ਨੇ ਕਈ ਮੌਕਿਆਂ 'ਤੇ ਟਰੰਪ ਦੀ ਸ਼ਲਾਘਾ ਕੀਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਉਸ ਨੇ ਮਈ ਦੇ ਸੰਘਰਸ਼ ਦੌਰਾਨ ਜੰਗਬੰਦੀ ਦੀ ਵਿਚੋਲਗੀ ਕੀਤੀ ਸੀ।