Trending:
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਦੀ ਅਚਾਨਕ ਸਿਹਤ ਵਿਗੜ ਗਈ ਹੈ, ਉਹਨਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਧਰਮਿੰਦਰ ਸਿਹਤ ਨਾਲ ਸਬੰਧਿਤ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ । ਖਬਰਾਂ ਦੀ ਮੰਨੀਏ ਤਾਂ ਉਨ੍ਹਾਂ ਨੂੰ ਵੈਟੀਲੇਟਰ ’ਤੇ ਰੱਖਿਆ ਗਿਆ ਹੈ । ਧਰਮਿੰਦਰ ਦੇ ਕਰੀਬੀ ਦੋਸਤ ਅਵਤਾਰ ਗਿੱਲ ਨੇ ਧਰਮਿੰਦਰ ਦੀ ਸਿਹਤ ਨੂੰ ਲੈ ਕੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਹੈ । ਇਹਨਾਂ ਖਬਰਾਂ ਦੇ ਵਿਚਾਲੇ ਧਰਮਿੰਦਰ ਦੇ ਬੇਟੇ ਸੰਨੀ ਦਿਓਲ ਦੀ ਪੀਆਰ ਟੀਮ ਨੇ ਦੱਸਿਆ ਏ ਕਿ ਧਰਮਿੰਦਰ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਪਰ ਉਹਨਾਂ ਨੂੰ ਡਾਕਟਰਾਂ ਦੀ ਨਿਗਰਾਨੀ ’ਚ ਰੱਖਿਆ ਗਿਆ ਹੈ ।ਇਸ ਦੇ ਨਾਲ ਹੀ ਟੀਮ ਨੇ ਖੁਲਾਸਾ ਕੀਤਾ ਹੈ ਕਿ ਧਰਮਿੰਦਰ ਵੈਂਟੀਲੇਟਰ 'ਤੇ ਨਹੀਂ ਹਨ। ਧਰਮਿੰਦਰ ਦੀ ਅਚਾਨਕ ਵਿਗੜੀ ਸਿਹਤ ਦੀ ਖਬਰ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਕਾਂ ਦੀਆਂ ਫਿਕਰਾਂ ਵਧਾ ਦਿੱਤੀਆਂ ਹਨ । ਉਨ੍ਹਾਂ ਦੇ ਪ੍ਰਸ਼ੰਸਕ ਉਹਨਾਂ ਦੀ ਸਿਹਤਯਾਬੀ ਲਈ ਅਰਦਾਸ ਕਰ ਰਹੇ ਹਨ । ਕੁਝ ਥਾਵਾਂ ਤੇ ਤਾਂ ਉਹਨਾਂ ਦੀ ਸਿਹਤਯਾਬੀ ਲਈ ਪੂਜਾ ਅਰਚਨਾ ਕੀਤੀ ਜਾ ਰਹੀ ਹੈ ।