Trending:
Family dismisses death reports, says actor is recovering, ਧਰਮਿੰਦਰ ਦੀ ਹਾਲਤ ਸਥਿਰ, ਦਿਹਾਂਤ ਦੀਆਂ ਖ਼ਬਰਾਂ ਗਲਤ
ਅਦਾਕਾਰ ਧਰਮਿੰਦਰ ਦੇ ਦਿਹਾਂਤ ਦੀਆਂ ਖ਼ਬਰਾਂ ਗਲਤ ਹਨ । ਹੇਮਾ ਮਾਲਿਨੀ ਦਾ ਮੀਡੀਆ 'ਤੇ ਗੁੱਸਾ ਫੁੱਟਿਆ ਹੈ । ਈਸ਼ਾ ਦਿਓਲ ਤੋਂ ਬਾਅਦ ਹੁਣ ਹੇਮਾ ਮਾਲਿਨੀ ਨੇ ਵੀ ਝੂਠੀਆਂ ਅਫਵਾਹਾਂ ਨਾ ਫੈਲਾਉਣ ਦੀ ਗੁਹਾਰ ਲਗਾਈ ਹੈ । ਹੇਮਾ ਮਾਲਿਨੀ ਤੇ ਈਸ਼ਾ ਦਿਓਲ ਨੇ ਕਿਹਾ ਕਿ ਹਾਲਤ ਸਥਿਰ ਹੈ, ਰਿਕਵਰੀ ਕਰ ਰਹੇ ਹਨ । ਬਾਲੀਵੁੱਡ ਦੇ ‘ਹੀ-ਮੈਨ’ ਕਹੇ ਜਾਣ ਵਾਲੇ ਧਰਮਿੰਦਰ ਮੁੰਬਈ ਦੇ ਬ੍ਰੀਂਚ ਕੈਂਡੀ ਹਸਪਤਾਲ ਵਿੱਚ ਭਰਤੀ ਹਨ । ਉਨ੍ਹਾਂ ਦੀ ਧੀ ਈਸ਼ਾ ਦਿਓਲ ਨੇ ਪੁਸ਼ਟੀ ਕੀਤੀ ਹੈ ।
ਈਸ਼ਾ ਦਿਓਲ ਨੇ ਇੰਸਟਾਗ੍ਰਾਮ ‘ਤੇ ਪੋਸਟ ਕਰ ਲਿਖਿਆ-‘ਮੇਰੇ ਪਿਤਾ ਦੀ ਹਾਲਤ ਸਥਿਰ ਹੈ ਅਤੇ ਉਹ ਠੀਕ ਹੋ ਰਹੇ ਹਨ, ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਪਰਿਵਾਰ ਨੂੰ ਨਿੱਜਤਾ ਪ੍ਰਦਾਨ ਕਰੋ, ਪਾਪਾ ਦੇ ਜਲਦ ਹੀ ਸਿਹਤਯਾਬ ਹੋਣ ਦੀਆਂ ਦੁਆਵਾਂ ਲਈ ਧੰਨਵਾਦ’,
ਉਧਰ ਦੂਜੇ ਪਾਸੇ ਹੇਮਾ ਮਾਲਿਨੀ ਨੇ ਵੀ ਧਰਮਿੰਦਰ ਦੀ ਸਿਹਤ ਨੂੰ ਲੈ ਕੇ ਅਪਡੇਟ ਦਿੱਤਾ ਅਤੇ ਅਫਵਾਹਾਂ ਫੈਲਾਉਣ ਲਈ ਮੀਡੀਆ ਨੂੰ ਫਟਕਾਰ ਲਗਾਈ ਹੈ । ਉਨ੍ਹਾਂ ਸੋਸ਼ਲ ਮੀਡੀਆ ਐਕਸ ‘ਤੇ ਲਿਖਿਆ ਹੈ- ‘ਜੋ ਹੋ ਰਿਹਾ ਹੈ ਉਹ ਮੁਆਫ਼ ਕਰਨ ਯੋਗ ਨਹੀਂ ਹੈ। ਜ਼ਿੰਮੇਵਾਰ ਚੈਨਲ ਇੱਕ ਅਜਿਹੇ ਆਦਮੀ ਬਾਰੇ ਝੂਠੀਆਂ ਖ਼ਬਰਾਂ ਕਿਵੇਂ ਫੈਲਾ ਸਕਦੇ ਹਨ ਜਿਸ ‘ਤੇ ਇਲਾਜ ਦਾ ਅਸਰ ਹੋ ਰਿਹਾ ਹੈ ਅਤੇ ਠੀਕ ਹੋ ਰਿਹਾ ਹੈ ? ਇਹ ਬਹੁਤ ਹੀ ਅਪਮਾਨਜਨਕ ਅਤੇ ਗੈਰ-ਜ਼ਿੰਮੇਵਾਰਾਨਾ ਹੈ। ਕਿਰਪਾ ਕਰਕੇ ਪਰਿਵਾਰ ਅਤੇ ਉਨ੍ਹਾਂ ਦੀ ਨਿੱਜਤਾ ਦਾ ਸਤਿਕਾਰ ਕਰੋ।"
ਦੱਸ ਦਈਏ ਕਿ ਐਕਟਰ ਅਭੈ ਦਿਓਲ ਅਤੇ ਈਸ਼ਾ ਦਿਓਲ ਧਰਮਿੰਦਰ ਦਾ ਹਾਲ ਜਾਣਨ ਲਈ ਬ੍ਰੀਂਚ ਕੈਂਡੀ ਹਸਪਤਾਲ ਪਹੁੰਚੇ ਹਨ।