Tuesday, 13th of January 2026

ਧੁੰਦ ਬਣਿਆ ਹਾਦਸੇ ਦਾ ਕਾਰਨ! ਜਾਨੀ ਨੁਕਸਾਨ ਦਾ ਹੋਇਆ ਬਚਾਅ...

Reported by: Ajeet Singh  |  Edited by: Jitendra Baghel  |  December 18th 2025 03:31 PM  |  Updated: December 18th 2025 03:31 PM
ਧੁੰਦ ਬਣਿਆ ਹਾਦਸੇ ਦਾ ਕਾਰਨ! ਜਾਨੀ ਨੁਕਸਾਨ ਦਾ ਹੋਇਆ ਬਚਾਅ...

ਧੁੰਦ ਬਣਿਆ ਹਾਦਸੇ ਦਾ ਕਾਰਨ! ਜਾਨੀ ਨੁਕਸਾਨ ਦਾ ਹੋਇਆ ਬਚਾਅ...

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਅਤੇ ਠੰਡ ਦੀ ਦਸਤਕ! ਸੰਘਣੀ ਧੁੰਦ ਕਾਰਨ ਸੜਕ ਹਾਦਸੇ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇੱਕ ਤਾਜ਼ਾ ਮਾਮਲਾ ਜਲੰਧਰ-ਜੰਮੂ ਨੈਸ਼ਨਲ ਹਾਈਵੇਅ 'ਤੇ ਪਿੰਡ ਕਾਲਾ ਬਕਰਾ ਦਾ ਹੈ। ਜਿਥੇ ਘਣੀ ਧੁੰਦ ਦੇ ਕਾਰਨ 5 ਗੱਡੀਆਂ ਦੀ ਆਪਸ 'ਚ ਟੱਕਰ ਹੋ ਗਈ। 

ਜਾਨੀ ਨੁਕਸਾਨ ਦਾ ਹੋਇਆ ਬਚਾਅ

ਜਾਣਕਾਰੀ ਮੁਤਾਬਕ ਇੱਕ ਅਣਪਛਾਤਾ ਟਰੱਕ ਜਾ ਰਿਹਾ ਸੀ, ਜਿਸ ਦੇ ਪਿੱਛੇ ਇੱਕ ਟਿੱਪਰ ਦੀ ਟੱਕਰ ਹੋ ਗਈ। ਉਥੇ ਹੀ ਟਿੱਪਰ ਅਤੇ ਟਰੱਕ ਦੀ ਟੱਕਰ ਤੋਂ ਬਾਅਦ ਕਈ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਇਸ ਹਾਦਸੇ ਵਿੱਚ ਗੱਡੀਆਂ ਬੇਹੱਦ ਨੁਕਸਾਨੀਆਂ ਗਈਆਂ ਹਨ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਹਾਈਵੇਅ 'ਤੇ ਵਾਹਨਾਂ ਦੀ ਟੱਕਰ ਮਗਰੋਂ ਲੰਬਾ ਜਾਮ ਲੱਗ ਗਿਆ।

ਧੁੰਦ ਕਾਰਨ ਵਾਪਰਿਆ ਹਾਦਸਾ 

ਉਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਉੱਤੇ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ ਪਹੁੰਚੇ ਅਤੇ ਵਾਹਨਾਂ ਨੂੰ ਸਾਈਡ 'ਤੇ ਕਰਵਾਇਆ ਗਿਆ, ਜਿਸ ਤੋਂ ਬਾਅਦ ਹਾਈਵੇਅ ਨੂੰ ਦੋਬਾਰਾ ਚਾਲੂ ਕਰਵਾਇਆ ਗਿਆ। ਕੱਲ੍ਹ ਤੋਂ ਲਗਾਤਾਰ ਪੈ ਰਹੀ ਸੰਘਣੀ ਧੁੰਦ ਕਾਰਨ ਵੱਡੇ ਹਾਦਸਿਆਂ ਦਾ ਖ਼ਤਰਾ ਬਣਿਆ ਹੋਇਆ ਹੈ। ਅੱਜ ਵੀ ਜਲੰਧਰ ਜ਼ਿਲ੍ਹਾ ਸੰਘਣੀ ਧੁੰਦ ਦੀ ਚਿੱਟੀ ਚਾਦਰ ਛਾਈ ਹੋ ਸੀ। ਹਾਦਸੇ ਵਿੱਚ ਵਾਹਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

TAGS