Trending:
ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ ’ਤੇ ਪਹੁੰਚਣ ਤੋਂ ਬਾਅਦ ਸਰਕਾਰ ਨੇ Graded Response Action Plan (GRAP) ਦਾ ਤੀਜਾ ਪੱਧਰ ਲਾਗੂ ਕਰ ਦਿੱਤਾ ਹੈ। ਇਸ ਤਹਿਤ ਪ੍ਰਦੂਸ਼ਣ ਵਧਾਉਣ ਵਾਲੇ ਕਈ ਕੰਮਾਂ ’ਤੇ ਤੁਰੰਤ ਪਾਬੰਦੀ ਲਗਾ ਦਿੱਤੀ ਗਈ ਹੈ।
ਕਿਹੜੇ ਕੰਮਾਂ ’ਤੇ ਰੋਕ ?
ਤੋੜਫੋੜ ਅਤੇ ਗੈਰ-ਜ਼ਰੂਰੀ ਨਿਰਮਾਣ ਕਾਰਜਾਂ ’ਤੇ ਪੂਰੀ ਮਨਾਹੀ ਰਹੇਗੀ
ਸੀਮੈਂਟ, ਰੇਤ, ਬਜਰੀ ਆਦਿ ਸਮੱਗਰੀ ਲਿਜਾਣ ਵਾਲੀਆਂ ਟਰੱਕਾਂ ਦੀ ਆਵਾਜਾਈ ’ਤੇ ਰੋਕ ਰਹੇਗੀ
ਬਾਹਰੋਂ ਆਉਣ ਵਾਲੀਆਂ ਅਤੇ ਦਿੱਲੀ ਅੰਦਰ ਚੱਲਣ ਵਾਲੀਆਂ ਡੀਜ਼ਲ ਬੱਸਾਂ ’ਤੇ ਵੀ ਰੋਕ ਰਹੇਗੀ
5ਵੀਂ ਜਮਾਤ ਤੱਕ ਦੇ ਸਕੂਲ ਬੰਦ ਰਹਿਣਗੇ, ਤੇ ਵਿਦਿਆਰਥੀਆਂ ਨੂੰ ਆਨਲਾਈਨ ਮੋਡ ਵਿੱਚ ਪੜ੍ਹਾਈ ਕਰਨ ਦੀ ਇਜਾਜ਼ਤ ਹੋਵੇਗੀ।
ਸਟੋਨ ਕਰੈਸ਼ਰ ਅਤੇ ਖਨਨ (ਮਾਈਨਿੰਗ) ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ’ਤੇ ਰੋਕ ਰਹੇਗੀ
ਡੀਜ਼ਲ ਜਨਰੇਟਰ ਸੈੱਟਾਂ ਦੀ ਵਰਤੋਂ ’ਤੇ ਰੋਕ — ਸਿਰਫ਼ ਐਮਰਜੈਂਸੀ ਸੇਵਾਵਾਂ ਨੂੰ ਛੋਟ
ਦਫ਼ਤਰਾਂ ਅਤੇ ਕੰਪਨੀਆਂ ਨੂੰ ਵਰਕ ਫ੍ਰੌਮ ਹੋਮ ਜਾਂ ਹਾਈਬ੍ਰਿਡ ਮੋਡ ਵਿੱਚ ਕੰਮ ਕਰਨ ਦੀ ਸਲਾਹ ਦਿੱਤੀ ਗਈ ਹੈ
ਹਵਾ ਦੀ ਗੁਣਵੱਤਾ
ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ, ਦਿੱਲੀ-NCR ਦਾ AQI ਖ਼ਤਰਨਾਕ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਹੈ। ਆਨੰਦ ਵਿਹਾਰ, ਵਜੀਰਾਬਾਦ, ਅਤੇ ਜਹਾਂਗੀਰਪੁਰੀ ਇਲਾਕਿਆਂ ਵਿੱਚ PM2.5 ਦੀ ਮਾਤਰਾ 400 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਤੋਂ ਵੱਧ ਪਾਈ ਗਈ। ਇਹ ਪੱਧਰ ਸਿਹਤ ਲਈ ਬਹੁਤ ਖ਼ਤਰਨਾਕ ਮੰਨਿਆ ਜਾਂਦਾ ਹੈ।