Trending:
ਚੰਡੀਗੜ੍ਹ ‘ਚ ਕੋਠੀ ‘ਤੇ ਤਾਬੜਤੋੜ ਫਾਇਰਿੰਗ, ਹਮਲਾਵਰ ਫਰਾਰ
ਫਾਇਰਿੰਗ ਨਾਲ ਦਹਿਲਿਆ ਚੰਡੀਗੜ੍ਹ, ਜੀ ਹਾਂ..ਅੱਜ ਸਵੇਰੇ ਬਦਮਾਸ਼ਾਂ ਨੇ ਇਕ ਕੋਠੀ ‘ਤੇ ਤਾਬੜਤੋੜ ਫਾਇਰਿੰਗ ਕੀਤੀ । ਬਾਈਕ ਸਵਾਰ ਦੋ ਬਦਮਾਸ਼ਾਂ ਨੇ ਘਰ ‘ਤੇ 4 ਰਾਉਂਡ ਫਾਇਰਿੰਗ ਕੀਤੀ । ਇਸ ਦੌਰਾਨ ਘਰ ਅੰਦਰ ਖੜ੍ਹੀ ਥਾਰ ਦਾ ਸ਼ੀਸ਼ਾ ਟੁੱਟ ਗਿਆ ।
ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਦੋਵੇਂ ਬਦਮਾਸ਼ ਮੌਕੇ ਤੋਂ ਫ਼ਰਾਰ ਹੋ ਗਏ । ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਈ ਖੋਲ੍ਹ ਬਰਮਾਦ ਕੀਤੇ, ਇਨ੍ਹਾਂ ਹੀ ਨਹੀਂ ਸ਼ਹਿਰ ਅੰਦਰ ਨਾਕੇਬੰਦੀ ਕਰ ਹਮਲਾਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ । ਸੀਸੀਟੀਵੀ ਵੀ ਖੰਗਾਲੇ ਜਾ ਰਹੇ ਨੇ, ਤਾਂ ਜੋ ਹਮਲਾਵਰਾਂ ਦੇ ਆਉਣ-ਜਾਣ ਵਾਲੇ ਰਸਤਿਆਂ ਦਾ ਪਤਾ ਲਗਾਇਆ ਜਾ ਸਕੇ ।
ਪੁਲਿਸ ਦਾ ਕਹਿਣਾ ਹੈ ਕਿ ਚੰਡੀਗੜ੍ਹ ਦੇ ਸੈਕਟਰ 38C ਸਥਿਤ ਕੋਠੀ ਨੰਬਰ 2176 ‘ਤੇ ਫਾਇਰਿੰਗ ਹੋਈ । ਪਰਿਵਾਰ ਦੇ ਬਿਆਨ ਦਰਜ ਕਰ ਲਏ ਹਨ ਤਾਂ ਰੰਜਿਸ਼ ਦਾ ਪਤਾ ਚੱਲ ਸਕੇ । ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਹਰਦੀਪ ਸਿੰਘ ਦੇ ਤਾਏ ਦੇ ਪੁੱਤਰ ਮਨਜੀਤ ਸਿੰਘ ਦੇ ਘਰ ‘ਤੇ ਫਾਇਰਿੰਗ ਹੋਈ ਹੈ । ਫਿਲਹਾਲ ਫਾਇਰਿੰਗ ਦੀ ਵਜ੍ਹਾ ਤੇ ਬਦਮਾਸ਼ਾਂ ਦੀ ਪਛਾਣ ਦਾ ਕੋਈ ਸੁਰਾਗ਼ ਨਹੀਂ ਮਿਲਿਆ । ਪੁਲਿਸ ਪੂਰੇ ਮਾਮਲੇ ਨੂੰ ਰੰਗਦਾਰੀ ਨਾਲ ਜੋੜ ਕੇ ਵੇਖ ਰਹੀ ਹੈ । ਪੁਲਿਸ ਵੱਲੋਂ ਬਦਮਾਸ਼ਾਂ ਦੀ ਭਾਲ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ ।