ਚੰਡੀਗੜ੍ਹ:- ਪੰਜਾਬ ਭਰ ਵਿੱਚ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਹੋ ਰਹੀਆਂ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਇੱਕ ਉਮੀਦਵਾਰ ਐਡਵੋਕੇਟ ਅਮਰਿੰਦਰ ਸਿੰਘ ਮੰਡੋਫਲ ਨੇ ਵੋਟਾਂ ਤੋਂ 10 ਘੰਟੇ ਪਹਿਲਾਂ ਆਪਣੇ ਫੇਸਬੁੱਕ ਪੇਜ 'ਤੇ ਬੈਲਟ ਪੇਪਰਾਂ ਦੀਆਂ ਪੋਸਟਾਂ ਸ਼ੇਅਰ ਕੀਤੀਆਂ ਹਨ। ਉਕਤ ਉਮੀਦਵਾਰ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਇਲਾਕੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉੱਥੇ ਹੀ ਵਿਰੋਧੀਆਂ ਪਾਰਟੀਆਂ ਨੇ ਫੋਟੋ ਸ਼ੇਅਰ ਕਰਕੇ ਇਸ ਉੱਤੇ ਸਵਾਲ ਖੜ੍ਹੇ ਕੀਤੇ ਹਨ।
ਭਾਜਪਾ ਆਗੂ ਨੇ ਚੁੱਕੇ ਸਵਾਲ:- ਭਾਜਪਾ ਆਗੂ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਆਪਣੇ ਐਕਸ ਅਕਾਊਂਟ ਉੱਤੇ ਪੋਸਟ ਕਰਕੇ ਸਵਾਲ ਚੁੱਕੇ ਹਨ, ਉਹਨਾਂ ਐਕਸ ਉੱਤੇ ਲਿਖਿਆ ਹੈ ਕਿ " ਜਿਸ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਨੂੰ 13 ਦਸੰਬਰ 2025 ਮਤਲਬ ਕੱਲ੍ਹ ਰਾਤ ਸਮਾਂ 8.09 pm 'ਤੇ ਬੈਲਟ ਪੇਪਰ ਮਿਲ ਗਿਆ ਸੀ, ਹੁਣ ਤੱਕ ਤਾਂ ਕਈ ਬੂਥ ਤੇ ਬਾਕਸੇ ਫੁਲ ਹੋ ਗਏ ਹੋਣੇ ? ਇਹ ਤਾਂ ਇੱਕ ਸਬੂਤ ਹੈ ਪਤਾ ਨਹੀਂ ਪੰਜਾਬ ਵਿੱਚ ਸਰਕਾਰੀ ਉਮੀਦਵਾਰਾਂ ਨੇ ਕਿੰਨੇ ਬੂਥ ਜਿੱਤ ਲਏ ਹਨ ਇਸ ਦਾ ਜਵਾਬ ਤਾਂ ਪੰਜਾਬ ਦਾ ਚੋਣ ਕਮਿਸ਼ਨ ਹੀ ਦੇ ਸਕਦਾ !"
ਵੋਟਾਂ ਤੋਂ ਪਹਿਲਾਂ ਬੈਲੇਟ ਪੇਪਰ ਕਿਵੇਂ ਮਿਲੇ ? SAD ਦੇ ਮੁੱਖ ਬੁਲਾਰੇ ਡਾ. ਦਲਜੀਤ ਚੀਮਾ ਨੇ ਆਪਣੇ ਸ਼ੋਸ਼ਲ ਮੀਡਿਆ ਉੱਤੇ ਆਪ ਉਮੀਦਵਾਰ ਦੀ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ 10 ਘੰਟੇ ਪਹਿਲਾ ਆਪਣੇ ਫੇਸਬੁੱਕ ਪੇਜ ਉੱਤੇ ਪੋਸਟ ਪਾਈ ਹੈ, ਪਰ ਵੋਟਿੰਗ ਸਿਰਫ਼ 45 ਮਿੰਟ ਪਹਿਲਾ ਸ਼ੁਰੂ ਹੋਈ ਹੈ, ਪੋਸਟ ਵਿੱਚ ਸੀਰੀਅਲ ਨੰਬਰ 0001 ਵਾਲੇ ਬੈਲਟ ਪੇਪਰ ਦੀ ਫੋਟੇ ਹੈ।

_1765701435.jpeg)
ਸ਼੍ਰੋਮਣੀ ਅਕਾਲੀ ਦਲ ਸਵਾਲ ਚੁੱਕਿਆ ਕਿਹਾ ਹੈ ਕਿ ਆਪ ਉਮੀਦਵਾਰ ਨੂੰ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾ 10 ਘੰਟੇ ਪਹਿਲਾ ਬੈਲਟ ਪੇਪਰ ਕਿਵੇਂ ਮਿਲਿਆ ? ਉਹਨਾਂ ਕਿਹਾ ਕਿ ਇਹ ਬੈਲਟ ਪੇਪਰ ਹਮੇਸ਼ਾ ਸੀਲਬੰਦ ਹੁੰਦੇ ਹਨ ਅਤੇ ਪੋਲਿੰਗ ਸਟੇਸ਼ਨਾਂ ਉੱਤੇ ਪੋਲਿੰਗ ਏਜੰਟਾਂ ਦੀ ਮੌਜੂਦਗੀ ਵਿੱਚ ਖੋਲ੍ਹੇ ਜਾਂਦੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਅਤੇ ਆਰੋਪੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਰਵਾਈ ਦੀ ਮੰਗ:- SAD ਦੇ ਲੀਗਲ ਸੈਲ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਪੰਜਾਬ ਰਾਜ ਦੇ ਚੋਣ ਕਮਿਸ਼ਨਰ ਦਾ ਫਰਜ਼ ਬਣਦਾ ਹੈ ਕਿ ਜਨਤਕ ਤੌਰ ਉੱਤੇ ਸਪੱਸ਼ਟ ਕਰਨ ਚਾਹੀਦਾ ਹੈ ਕਿ ਇਹ ਕਿਵੇਂ ਹੋਇਆ ਅਤੇ ਕਿਸ ਦੀ ਜ਼ਿੰਮੇਵਾਰੀ ਅਤੇ ਅਣਗਹਿਲੀ ਲਈ ਕੀ ਕਰਾਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਚੋਣ ਕਮਿਸ਼ਨਰ ਦੀ ਚੁੱਪੀ ਇਸ ਮਾਮਲੇ ਉੱਤੇ ਕਬੂਲਯੋਗ ਨਹੀਂ ਹੈ। ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਇਹ ਘਟਨਾ ਆਜ਼ਾਦੀ ਅਤੇ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਦੇ ਮੂਲ ਸਿਧਾਂਤਾਂ ਉੱਤੇ ਸਵਾਲ ਖੜ੍ਹਾ ਕਰਦੀ ਹੈ। ਉਹਨਾਂ ਕਿਹਾ ਲੋਕਾਂ ਦਾ ਚੋਣਾਂ ਉੱਤੇ ਭਰੋਸਾ ਕਾਇਮ ਰੱਖਣ ਲਈ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ।