CHANDIGARH : CM ਮਾਨ ਤੇ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਵੱਡੀ ਬਾਜ਼ੀ ਮਾਰੀ ਹੈ ਜਿਸ ਤੋਂ ਬਾਅਦ ਚੰਡੀਗੜ੍ਹ ਵਿਖੇ CM ਮਾਨ ਤੇ ਕੇਜਰੀਵਾਲ ਦੇ ਵੱਲੋਂ ਪ੍ਰੈੱਸ ਵਾਰਤਾ ਕੀਤੀ ਗਈ, ਇਸ ਪ੍ਰੈੱਸ ਕਾਨਫਰੰਸ 'ਚ CM ਮਾਨ ਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਿਰੋਧੀਆਂ ਦੇ ਇਲਜ਼ਾਮ ਨੂੰ ਸਿਰੇ ਤੋਂ ਨਕਾਰਿਆ, CM ਮਾਨ ਨੇ ਕਿਹਾ- ਜੇਕਰ ਚੋਣ ਧੱਕੇ ਨਾਲ ਕਰਵਾਈ ਜਾਂਦੀ ਤਾਂ ਕਾਂਗਰਸ ਕਈ ਸੀਟਾਂ ਤੇ 50 ਤੋਂ ਵੀ ਘੱਟ ਵੋਟਾਂ ਨਾਲ ਜਿੱਤੀ ਹੈ, ਉਹ ਕਿਵੇਂ ਹੁੰਦਾ ? ਇਸਦੇ ਨਾਲ ਹੀ ਓਹਨਾ ਕਿਹਾ ਕਿ ਸਾਰੀ ਚੋਣ ਪ੍ਰੀਕ੍ਰਿਆ ਦੀ ਵੀਡੀਓ ਵੀ ਬਣਾਈ ਗਈ ਹੈ ਵਿਰੋਧੀਆਂ ਨੇ ਆਪਣੀ ਹਾਰ ਨੂੰ ਛੁਪਾਉਣ ਦੇ ਲਈ 'ਆਪ' ਅਤੇ ਪੁਲਿਸ 'ਤੇ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਨੇ !
ਡਾਇਨਾਸੋਰਾਂ ਕੋਲ ਹੀ ਰਹਿਣ ਅਕਾਲੀ
ਪ੍ਰੈੱਸ ਕਾਨਫਰੰਸ ਦੌਰਾਨ CM ਮਾਨ ਨੇ ਅਕਾਲੀ ਦਲ ਦੇ ਦੋਸ਼ਾਂ ਨੂੰ ਝੁਠਲਾਇਆ ਤੇ ਕਿਹਾ- ਪੇਂਡੂ ਖੇਤਰਾਂ ਦੇ 'ਚ ਵੀ ਅਕਾਲੀਆਂ ਦੀ ਹਾਰ ਹੋਈ ਹੈ ਪੂਰੇ ਪੰਜਾਬ ਦੇ ਵਿੱਚ ਇੱਕ ਵੀ ਪੂਰਾ ਜ਼ਿਲਾ ਅਕਾਲੀ ਨਹੀਂ ਜਿੱਤ ਪਾਏ, CM ਮਾਨ ਨੇ ਹੱਸਦੇ ਹੋਏ ਇਹ ਵੀ ਆਖ ਦਿੱਤਾ ਕਿ ਹੁਣ ਅਕਾਲੀ ਡਾਇਨਾਸੋਰਾਂ ਕੋਲ ਹੀ ਰਹਿਣ, ਇਹ ਓਹਨਾ ਦਾ ਭੁਲੇਖਾ ਹੈ ਕਿ ਅਕਾਲੀ ਦਲ ਦੀ ਸਿਆਸਤ 'ਚ ਮੁੜ ਵਾਪਸੀ ਹੋਵੇਗੀ !
ਜ਼ਿਲ੍ਹਾ ਪ੍ਰੀਸ਼ਦ ਵਿੱਚ 'ਆਪ' ਅੱਗੇ
ਕੁੱਲ 346 ਜ਼ਿਲ੍ਹਾ ਪ੍ਰੀਸ਼ਦ ਸੀਟਾਂ ਵਿੱਚੋਂ, ਇੱਕ ਸੀਟ (ਖਡੂਰ ਸਾਹਿਬ) ਨੂੰ ਕੋਈ ਵੀ ਵੈਧ ਨਾਮਜ਼ਦਗੀ ਪ੍ਰਾਪਤ ਨਹੀਂ ਹੋਈ। ਹੁਣ ਤੱਕ 211 ਜ਼ੋਨਾਂ ਲਈ ਨਤੀਜੇ ਘੋਸ਼ਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਬਿਨਾਂ ਮੁਕਾਬਲਾ ਸੀਟਾਂ ਸ਼ਾਮਲ ਹਨ। ਇਹਨਾਂ ਵਿੱਚੋਂ, 'ਆਪ' ਨੇ 123 ਸੀਟਾਂ ਜਿੱਤੀਆਂ ਹਨ, ਜਦੋਂ ਕਿ 22 ਸੀਟਾਂ ਬਿਨਾਂ ਮੁਕਾਬਲਾ ਜਿੱਤੀਆਂ ਗਈਆਂ ਹਨ, ਜਿਸ ਨਾਲ 'ਆਪ' ਨੂੰ ਕੁੱਲ 145 ਸੀਟਾਂ ਮਿਲੀਆਂ ਹਨ। ਕਾਂਗਰਸ ਨੇ 30, ਸ਼੍ਰੋਮਣੀ ਅਕਾਲੀ ਦਲ ਨੇ 26, ਬਸਪਾ ਨੇ 3 ਅਤੇ ਆਜ਼ਾਦ ਉਮੀਦਵਾਰਾਂ ਨੇ 7 ਜਿੱਤੀਆਂ ਹਨ। ਭਾਜਪਾ ਅਤੇ ਸੀਪੀਆਈ(ਐਮ) ਕੋਈ ਵੀ ਸੀਟ ਹਾਸਲ ਕਰਨ ਵਿੱਚ ਅਸਫਲ ਰਹੇ।
ਪੰਚਾਇਤ ਸੰਮਤੀਆਂ ਵਿੱਚ ਅੱਗੇ
ਕੁੱਲ 2,838 ਪੰਚਾਇਤ ਸੰਮਤੀ ਸੀਟਾਂ ਵਿੱਚੋਂ, 352 ਸੀਟਾਂ ਬਿਨਾਂ ਮੁਕਾਬਲਾ ਐਲਾਨੀਆਂ ਗਈਆਂ ਹਨ। ਹੁਣ ਤੱਕ 2,300 ਜ਼ੋਨਾਂ ਦੇ ਨਤੀਜੇ ਐਲਾਨੇ ਗਏ ਹਨ। 'ਆਪ' ਨੇ 977 ਸੀਟਾਂ ਜਿੱਤੀਆਂ ਹਨ ਅਤੇ 339 ਸੀਟਾਂ ਬਿਨਾਂ ਮੁਕਾਬਲਾ ਜਿੱਤੀਆਂ ਗਈਆਂ ਹਨ, ਜਿਸ ਨਾਲ ਕੁੱਲ ਗਿਣਤੀ 1,316 ਹੋ ਗਈ ਹੈ। ਕਾਂਗਰਸ ਨੇ 490 ਸੀਟਾਂ, ਅਕਾਲੀ ਦਲ ਨੇ 290, ਭਾਜਪਾ ਨੇ 56, ਬਸਪਾ ਨੇ 26 ਅਤੇ ਆਜ਼ਾਦ ਉਮੀਦਵਾਰਾਂ ਨੇ 122 ਸੀਟਾਂ ਜਿੱਤੀਆਂ। 'ਆਪ' ਆਗੂਆਂ ਨੇ ਇਨ੍ਹਾਂ ਨਤੀਜਿਆਂ ਨੂੰ ਪਾਰਟੀ ਦੀ ਨੀਤੀਆਂ ਅਤੇ ਜ਼ਮੀਨੀ ਪੱਧਰ 'ਤੇ ਕੰਮ ਦਾ ਮਜ਼ਬੂਤ ਜਨਤਕ ਸਮਰਥਨ ਦੱਸਿਆ।