Monday, 12th of January 2026

BBMB Issues ₹17 Lakh Recovery Notice to Bittu || Bittu ਨੂੰ 17 ਲੱਖ ਦੀ ਰਿਕਵਰੀ ਦਾ ਨੋਟਿਸ ਜਾਰੀ

Reported by: Sukhjinder Singh  |  Edited by: Jitendra Baghel  |  December 03rd 2025 05:59 PM  |  Updated: December 03rd 2025 05:59 PM
BBMB Issues ₹17 Lakh Recovery Notice to Bittu || Bittu ਨੂੰ 17 ਲੱਖ ਦੀ ਰਿਕਵਰੀ ਦਾ ਨੋਟਿਸ ਜਾਰੀ

BBMB Issues ₹17 Lakh Recovery Notice to Bittu || Bittu ਨੂੰ 17 ਲੱਖ ਦੀ ਰਿਕਵਰੀ ਦਾ ਨੋਟਿਸ ਜਾਰੀ

ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ 17.62 ਲੱਖ ਰੁਪਏ ਦਾ ਰਿਕਵਰੀ ਨੋਟਿਸ ਜਾਰੀ ਹੋਇਆ ਹੈ। ਨੋਟਿਸ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਜਾਰੀ ਕੀਤਾ ਹੈ। ਜਾਣਕਾਰੀ ਮੁਤਾਬਕ ਨੰਗਲ ਟਾਊਨਸ਼ਿਪ ਕਲੋਨੀ ‘ਚ ਬਿੱਟੂ ਦੇ ਨਾਂਅ ਅਲਾਟ ਹੋਏ ਬੀਬੀਐਮਬੀ ਦੇ ਦੋ ਮਕਾਨਾਂ ਨੂੰ ਹੁਣ ਤੱਕ ਉਨ੍ਹਾਂ ਨੇ ਬਿਨਾਂ ਕਿਸੇ ਕਾਨੂੰਨੀ ਇਜਾਜ਼ਤ ‘ਤੇ ਕਬਜ਼ੇ ‘ਚ ਰੱਖਿਆ ਹੋਇਆ ਹੈ।

ਬਿੱਟੂ ਨੂੰ ਇਹ ਮਕਾਨ ਉਨ੍ਹਾਂ ਦੇ ਕਾਂਗਰਸ ਪਾਰਟੀ ‘ਚ ਸਾਂਸਦ ਰਹਿੰਦੇ ਸਮੇਂ ਅਲਾਟ ਹੋਇਆ ਸੀ। ਖਾਸ ਗੱਲ ਇਹ ਹੈ ਕਿ ਇਨ੍ਹਾਂ ‘ਚੋਂ ਇੱਕ ਮਕਾਨ ਅੱਜ ਵੀ ਕਾਂਗਰਸ ਦਫ਼ਤਰ ਵਜੋਂ ਇਸਤੇਮਾਲ ਹੋ ਰਿਹਾ ਹੈ। ਕਈ ਵਾਰ ਨੋਟਿਸ ਮਿਲਣ ਦੇ ਬਾਵਜੂਦ ਰਵਨੀਤ ਬਿੱਟੂ ਨੇ ਕੋਈ ਜਵਾਬ ਨਹੀਂ ਦਿੱਤਾ ਹੈ। ਇਸ ਤੋਂ ਬਾਅਦ ਬੀਬੀਐਮਬੀ ਨੇ ਉਨ੍ਹਾਂ ‘ਤੇ ਰੈਂਟ ਲਗਾਉਣਾ ਸ਼ੁਰੂ ਕਰ ਦਿੱਤਾ। ਹੁਣ ਬੋਰਡ ਨੇ ਰਿਕਵਰੀ ਨੋਟਿਸ ਜਾਰੀ ਕਰ ਦਿੱਤਾ ਹੈ। ਸਤੰਬਰ ‘ਚ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਖੁਲਾਸਾ ਹੋਇਆ ਕਿ ਨੰਗਲ ਦਾ ਕਾਂਗਰਸ ਦਫ਼ਤਰ ਅਜੇ ਵੀ ਬਿੱਟੂ ਦੇ ਨਾਮ ‘ਤੇ ਦਰਜ ਹੈ। ਜਦੋਂ ਕਿ ਬਿੱਟੂ ਕਾਂਗਰਸ ਛੱਡ ਕੇ ਭਾਜਪਾ ‘ਚ ਜਾ ਚੁੱਕੇ ਹਨ ਤੇ ਕੇਂਦਰੀ ਰਾਜ ਮੰਤਰੀ ਵੀ ਬਣ ਚੁੱਕੇ ਹਨ। 

ਜਾਣਕਾਰੀ ਮੁਤਾਬਕ ਸਾਬਕਾ ਵਿਧਾਨ ਸਭਾ ਸਪੀਕਰ ਕੇਪੀ ਰਾਣਾ ਦੀ ਟੀਮ ਹੁਣ ਇਸ ਦਫ਼ਤਰ ਨੂੰ ਮੈਨੇਜ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਅਲਾਟਮੈਂਟ ਭਲੇ ਹੀ ਰਵਨੀਤ ਬਿੱਟੂ ਦੇ ਨਾਮ ‘ਤੇ ਹੋਵੇ,ਪਰ ਬਿਜਲੀ ਦਾ ਮੀਟਰ ਉਨ੍ਹਾਂ ਦੇ ਨਾਮ ‘ਤੇ ਹੈ ਤੇ ਉਹ ਨਿਯਮਤ ਤੌਰ ‘ਤੇ ਬਿੱਲ ਭਰਦੇ ਹਨ।