ਅੰਮ੍ਰਿਤਸਰ ਵਿੱਚ ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਕੱਲ੍ਹ ਮੰਗਲਵਾਰ 16 ਦਸੰਬਰ ਨੂੰ ਦੁਬਾਰਾ ਹੋਣਗੀਆਂ। ਅੰਮ੍ਰਿਤਸਰ ਦੇ ਖਾਸਾ ਅਤੇ ਵਰਪਾਲ ਜ਼ੋਨਾਂ ਵਿੱਚ ਪਹਿਲਾਂ ਚੋਣਾਂ ਰੱਦ ਕੀਤੀਆਂ ਗਈਆਂ ਸਨ, ਜੋ ਕਿ ਦੁਬਾਰਾ ਹੋ ਰਹੀਆਂ ਹਨ। ਇਹ ਚੋਣਾਂ ਬੈਲਟ ਪੇਪਰਾਂ 'ਤੇ ਗਲਤ ਛਪਾਈ ਕਾਰਨ ਰੱਦ ਕਰ ਦਿੱਤੀਆਂ ਗਈਆਂ ਸਨ। ਅਟਾਰੀ ਦੇ ਖਾਸਾ ਅਤੇ ਵਰਪਾਲ ਕਲਾਂ ਖੇਤਰਾਂ ਦੇ 9 ਬੂਥਾਂ 'ਤੇ ਕੱਲ੍ਹ ਮੰਗਲਵਾਰ ਸਵੇਰੇ 8 ਵਜੇ ਦੁਬਾਰਾ ਵੋਟਿੰਗ ਹੋਵੇਗੀ। ਚੋਣ ਨਤੀਜੇ 17 ਦਸੰਬਰ ਨੂੰ ਐਲਾਨੇ ਜਾਣਗੇ।
ਕਮਿਸ਼ਨ ਵੱਲੋਂ ਇਹਨਾਂ ਥਾਵਾਂ ਉੱਤੇ ਚੋਣਾਂ ਕਰਾਉਣ ਦੇ ਹੁਕਮ:-
1. ਬਲਾਕ ਸੰਮਤੀ ਚੰਨਣਵਾਲ (ਜ਼ੋਨ ਨੰ. 04), ਪਿੰਡ ਰਾਏਸਰ ਪਟਿਆਲਾ (ਬੂਥ ਨੰ. 20)- ਜ਼ਿਲ੍ਹਾ ਬਰਨਾਲਾ।
2. ਬਲਾਕ ਕੋਟ ਭਾਈ, ਗਿੱਦੜਬਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਪਿੰਡ ਬਬਾਨੀਆ ਦੇ ਬੂਥ ਨੰ 63, 64 ਅਤੇ ਪਿੰਡ ਮਧੀਰ ਦੇ ਬੂਥ ਨੰ 21 ਅਤੇ 22
3. ਬਲਾਕ ਸੰਮਤੀ ਅਟਾਰੀ, ਜ਼ੋਨ ਨੰ. 08 (ਖਾਸਾ) (ਬੂਥ ਨੰ. 52 ਤੋਂ 55) ਅਤੇ ਜ਼ੋਨ ਨੰ. 17 (ਵਰਪਾਲ ਕਲਾਂ) (ਬੂਥ ਨੰ. 90 ਤੋਂ 95)-ਜ਼ਿਲ੍ਹਾ ਅੰਮ੍ਰਿਤਸਰ।
4. ਪੋਲਿੰਗ ਬੂਥ 72, ਪੰਚਾਇਤ ਸੰਮਤੀ ਭੋਗਪੁਰ (ਜ਼ੋਨ ਚੀਨ. 4) – ਜ਼ਿਲ੍ਹਾ ਜਲੰਧਰ
5. ਪਿੰਡ ਚੰਨ੍ਹੀਆਂ (ਪੋਲਿੰਗ ਸਟੇਸ਼ਨ 124)- ਜ਼ਿਲ੍ਹਾ ਗੁਰਦਾਸਪੁਰ
ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇਹ ਦੁਬਾਰਾ ਚੋਣਾਂ ਕੱਲ੍ਹ ਜਾਰੀ ਮੰਗਲਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਕਰਵਾਈਆਂ ਜਾਣਗੀਆਂ ਅਤੇ ਇਹਨਾਂ ਦੀ ਗਿਣਤੀ ਵੀ ਆਮ 17 ਦਿਸੰਬਰ ਵਾਲੇ ਦਿਨ ਹੀ ਕੀਤੀ ਜਾਵੇਗੀ।
ਦੱਸ ਦਈਏ ਕਿ ਪੰਜਾਬ ਭਰ ਵਿੱਚ 347 ਜ਼ਿਲ੍ਹਾ ਪ੍ਰੀਸ਼ਦਾਂ ਅਤੇ 2,838 ਬਲਾਕ ਕਮੇਟੀ ਸੀਟਾਂ ਲਈ ਕੱਲ੍ਹ ਐਤਵਾਰ ਨੂ ਵੋਟਿੰਗ ਹੋਈ ਸੀ। ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਕੁੱਲ 9 ਹਜ਼ਾਰ 775 ਉਮੀਦਵਾਰ ਚੋਣ ਲੜ ਰਹੇ ਹਨ। ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਲਗਭਗ 90 ਹਜ਼ਾਰ ਕਰਮਚਾਰੀ ਤਾਇਨਾਤ ਕੀਤੇ ਗਏ ਸਨ।