ਅੰਮ੍ਰਿਤਸਰ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਇੱਕ ਪਰਿਵਾਰ ਨੂੰ ਆਪਣੇ ਹੀ ਪੈਸੇ ਮੰਗਣੇ ਮਹਿੰਗੇ ਪੈ ਗਏ ਜਿੱਥੇ ਇੱਕ ਦੋਸਤ ਨੇ ਦੋਸਤ 'ਤੇ ਗੋਲਿਆਂ ਚਲਾ ਦਿੱਤਿਆਂ ।ਪੈਸੇ ਮੰਗਣ ਗਏ ਦੋਸਤ ਨੂੰ ਗੋਲੀ ਮਾਰਨ ਦਾ ਹੈਰਾਨੀ ਜਨਕ ਵੀਡਿਉ ਵੀ ਸਾਹਮਣੇ ਆਇਆ ਹੈ , ਵੀਡਿਉ ਦੇਖ ਤੁਹਾਡੇ ਵੀ ਹੋਸ਼ ਉੱਡ ਜਾਣਗੇ, ਪੀੜਿਤ ਦੀ ਪਤਨੀ ਵੱਲੋਂ ਮੋਬਾਇਲ ਨਾਲ ਪੂਰੀ ਵਾਰਦਾਤ ਦੀ ਵੀਡੀਓ ਬਣਾਈ ਗਈ ।
ਪੈਸੇ ਲੈਣ ਲਈ ਗਏ ਪਰਿਵਾਰ 'ਤੇ ਤਾਬੜਤੋੜ ਗੋਲੀਆਂ ਚਲਾਈਆਂ ।315 ਬੋਰ ਰਾਈਫਲ ਦੇ ਫਾਇਰ ਲੱਗਣ ਨਾਲ ਵਿਅਕਤੀ ਦੀ ਲੱਤ ਦੇ ਚਿੱਥੜੇ ਉੱਡ ਗਏ ।ਪਤਨੀ ਅਤੇ ਡਰਾਈਵਰ ਨੇ ਭੱਜ ਕੇ ਆਪਣੀ ਜਾਨ ਬਚਾਈ ।ਵਿਅਕਤੀ ਦੀ ਪਤਨੀ ਵੱਲੋਂ ਮੌਕੇ 'ਤੇ ਵੀਡੀਓ ਬਣਾਈ ਗਈ ।ਵੀਡੀਓ ਵਿੱਚ ਸ਼ਰੇਆਮ ਫਾਇਰ ਕਰਦਾ ਵਿਅਕਤੀ ਨਜ਼ਰ ਆ ਰਿਹਾ ਹੈ ।ਬਟਾਲਾ ਦੇ ਗੋਕੂਵਾਲ ਪਿੰਡ ਦਾ ਮਾਮਲਾ ਹੈ ।ਅੰਮ੍ਰਿਤਸਰ ਦਾ ਰਹਿਣ ਵਾਲਾ ਪਰਿਵਾਰ, ਬਟਾਲਾ ਦੇ ਗੋਕੂਵਾਲ 'ਚ ਇੱਕ ਵਿਅਕਤੀ ਦੇ ਘਰ ਪੈਸੇ ਲੈਣ ਗਿਆ ਸੀ ਜਿੱਥੇ ਇਹ ਘਟਨਾ ਵਾਪਰੀ।
ਪੁਲਿਸ ਵੱਲੋਂ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ।ਫਾਇਰਿੰਗ ਕਰਨ ਵਾਲੇ ਵਿਅਕਤੀ ਦੀ ਪਛਾਣ ਬਟਾਲਾ ਦੇ ਪਿੰਡ ਗੋਕੂਵਾਲ ਦਾ ਰਹਿਣ ਵਾਲਾ ਹੈ ਪਰਮਜੀਤ ਸਿੰਘ ਸੰਧੂ ਵਜੋਂ ਹੋਈ ਹੈ ।