Sunday, 11th of January 2026

Amritsar Police Bust Cross-Border Arms Module, ਹਥਿਆਰਾਂ ਸਮੇਤ ਦੋ ਕਾਬੂ

Reported by: Sukhjinder Singh  |  Edited by: Jitendra Baghel  |  December 01st 2025 04:39 PM  |  Updated: December 01st 2025 04:39 PM
Amritsar Police Bust Cross-Border Arms Module, ਹਥਿਆਰਾਂ ਸਮੇਤ ਦੋ ਕਾਬੂ

Amritsar Police Bust Cross-Border Arms Module, ਹਥਿਆਰਾਂ ਸਮੇਤ ਦੋ ਕਾਬੂ

ਅੰਮ੍ਰਿਤਸਰ ਪੁਲਿਸ ਨੇ ਪਾਕਿਸਤਾਨ ਨਾਲ ਜੁੜੇ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਦੇ ਮੌਡਿਊਲ ਦਾ ਪਰਦਾਫਾਸ਼ ਕਰਦਿਆਂ ਦੋ ਲੋਕਾਂ ਨੂੰ 7 ਪਿਸਤੌਲਾਂ ਸਮੇਤ ਗਿਰਫਤਾਰ ਕੀਤਾ ਹੈ।

ਡੀਜੀਪੀ ਗੌਰਵ ਯਾਦਵ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਸਨੂੰ  ਪਾਕਿਸਤਾਨ-ਅਧਾਰਤ ਨੈੱਟਵਰਕ ਵਿਰੁੱਧ ਇੱਕ ਵੱਡੀ ਸਫਲਤਾ ਦੱਸਿਆ। ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਸਿੱਧੇ ਤੌਰ 'ਤੇ ਇੱਕ ਪਾਕਿਸਤਾਨੀ ਹੈਂਡਲਰ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ।

ਜਾਣਕਾਰੀ ਮੁਤਾਬਿਕ ਹੈਂਡਲਰ ਉਨ੍ਹਾਂ ਨੂੰ ਵਟਸਐਪ ਰਾਹੀਂ ਡਰੋਨ ਡਿਲੀਵਰੀ ਲਈ ਪਿਕਅੱਪ ਪੁਆਇੰਟ ਭੇਜਦਾ ਸੀ। ਡਰੋਨ ਰਾਤ ਦੇ ਹਨੇਰੇ ਵਿੱਚ ਸਰਹੱਦ ਪਾਰ ਤੋਂ ਹਥਿਆਰ ਸੁੱਟਦੇ ਸਨ, ਅਤੇ ਦੋਸ਼ੀ ਉਨ੍ਹਾਂ ਨੂੰ ਚੁੱਕ ਕੇ ਮੌਡਿਊਲ ਤੱਕ ਪਹੁੰਚਾਉਂਦੇ ਸਨ। ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮੌਡਿਊਲ ਲੰਬੇ ਸਮੇਂ ਤੋਂ ਸਰਗਰਮ ਸੀ ਅਤੇ ਪੰਜਾਬ ਵਿੱਚ ਹਥਿਆਰਾਂ ਦੀ ਨਿਰੰਤਰ ਸਪਲਾਈ ਬਣਾਈ ਰੱਖਣ ਲਈ ਕੰਮ ਕਰ ਰਿਹਾ ਸੀ।