ਅੰਮ੍ਰਿਤਸਰ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ । ਐਂਟੀ ਨਾਰਕੋਟਿਕਸ ਅਪਰੇਸ਼ਨ ਸੈੱਲ ਵਿੱਚ ਤਾਇਨਾਤ ਏ.ਐੱਸ.ਆਈ. ਜਤਿੰਦਰ ਸਿੰਘ ਦੀ ਆਪਣੀ ਹੀ ਸਰਵਿਸ ਰਿਵਾਲਵਰ ਤੋਂ ਅਚਾਨਕ ਚੱਲੀ ਗੋਲੀ ਕਾਰਨ ਮੌਤ ਹੋ ਗਈ । ਇਹ ਵਾਕਿਆ ਦਫ਼ਤਰ ਦੇ ਅੰਦਰ ਉਸ ਵੇਲੇ ਵਾਪਰਿਆ, ਜਦੋਂ ਉਹ ਡਿਊਟੀ ਦੌਰਾਨ ਆਪਣੀ ਰਿਵਾਲਵਰ ਸਾਫ਼ ਕਰ ਰਿਹਾ ਸੀ ।
ਏ.ਸੀ.ਪੀ. ਵੈਸਟ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਮੁੱਢਲੀ ਜਾਂਚ ਕੀਤੀ ਗਈ ਹੈ ਜਿਸ ਤੋਂ ਪਤਾ ਲੱਗਾ ਹੈ ਕਿ ਇਹ ਅਚਨਚੇਤੀ ਵਾਪਰਿਆ ਹਾਦਸਾ ਹੈ । ਉਨ੍ਹਾਂ ਕਿਹਾ ਕਿ ਉਹ ਦਫ਼ਤਰ ਵਿੱਚ ਬੈਠੇ ਹੋਏ ਸਨ ਅਤੇ ਆਪਣੀ ਸਰਵਿਸ ਰਿਵਾਲਵਰ ਸਾਫ਼ ਕਰ ਰਹੇ ਸਨ ਤਾਂ ਅਚਨਚੇਤ ਗੋਲੀ ਚੱਲ ਗਈ, ਜਿਸਨੇ ਉਨ੍ਹਾਂ ਦੀ ਜਾਨ ਲੈ ਲਈ
ਪੁਲਿਸ ਸਿਸਟਮ ਵਿੱਚ ਹਥਿਆਰਾਂ ਦੀ ਸਹੀ ਹੈਂਡਲਿੰਗ ਅਤੇ ਸੁਰੱਖਿਆ ਮਿਆਰਾਂ ਬਾਰੇ ਇਹ ਹਾਦਸਾ ਸਵਾਲ ਜ਼ਰੂਰ ਖੜ੍ਹੇ ਕਰਦਾ ਹੈ ?, ਹਾਲਾਂਕਿ ਅਧਿਕਾਰੀਆਂ ਨੇ ਮੁੱਢਲੇ ਪੱਧਰ ’ਤੇ ਇਸਨੂੰ ਇਕ ਦੁਖਦਾਈ ਹਾਦਸਾ ਦੱਸਿਆ ਕਰਾਰ ਦਿੱਤਾ ਹੈ, ਪਰ ਇਹ ਘਟਨਾ ਬੇਖ਼ੌਫ਼ੀ ਨਾਲ ਦੱਸਦੀ ਹੈ ਕਿ ਅੰਦਰੂਨੀ ਸਿਸਟਮ ਵਿੱਚ ਕਿਤੇ ਨਾ ਕਿਤੇ ਗੰਭੀਰ ਖਾਮੀ ਜ਼ਰੂਰ ਹੈ।