ਜਲੰਧਰ:- ਆਦਮਪੁਰ ਦੇ ਨੇੜੇ ਪਿੰਡ ਖੁਰਦਪੁਰ ਵਿੱਚ ਹੁਸ਼ਿਆਰਪੁਰ-ਜਲੰਧਰ ਸੜਕ 'ਤੇ ਬੀਤੀ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰਿਆ। ਸੰਘਣੀ ਧੁੰਦ ਕਾਰਨ ਇੱਕ ਕਾਰ ਇੱਕ ਅਧੂਰੇ ਪੁਲ ਦੇ ਨਿਰਮਾਣ ਲਈ ਪੁੱਟੀ ਗਈ ਖੱਡ ਵਿੱਚ ਡਿੱਗ ਗਈ। ਜਿਸ ਕਾਰਨ ਕਾਰ ਨੂੰ ਭਾਰੀ ਨੁਕਸਾਨ ਹੋਇਆ। ਹਾਲਾਂਕਿ, ਡਰਾਈਵਰ ਬਚ ਗਿਆ। ਡਰਾਈਵਰ ਆਪਣੀ ਕਾਰ ਰਾਹੀ ਹੁਸ਼ਿਆਰਪੁਰ ਤੋਂ ਜਲੰਧਰ ਜਾ ਰਿਹਾ ਸੀ।
ਰਿਪੋਰਟਾਂ ਅਨੁਸਾਰ, ਖੁਰਦਪੁਰ ਪਿੰਡ ਦਾ ਪੁਲ ਦਾ ਕੰਮ ਕਈ ਸਾਲਾਂ ਤੋਂ ਅਧੂਰਾ ਪਿਆ ਹੈ। ਉੱਥੇ ਹੀ ਪੁਲ ਦੀ ਉਸਾਰੀ ਲਈ ਸੜਕ ਦੇ ਵਿਚਕਾਰ ਡੂੰਘੇ ਟੋਏ ਪੁੱਟੇ ਗਏ ਸਨ, ਜਿਨ੍ਹਾਂ ਵਿੱਚ ਲੋਹੇ ਦੇ ਬੀਮ ਲੱਗੇ ਹੋਏ ਸਨ। ਉੱਥੇ ਹੀ ਦੇਰ ਰਾਤ ਭਾਰੀ ਧੁੰਦ ਕਾਰਨ, ਕਾਰ ਦੇ ਡਰਾਈਵਰ ਨੂੰ ਟੋਏ ਵੱਲ ਧਿਆਨ ਨਹੀਂ ਦਿੱਤਾ ਅਤੇ ਕਾਰ ਸਿੱਧੀ ਉਸ ਵਿੱਚ ਡਿੱਗ ਗਈ। ਜਿਸ ਕਾਰਨ ਗੱਡੀ ਪਲਟ ਗਈ ਅਤੇ ਗੱਡੀ ਦਾ ਕਾਫੀ ਨੁਕਸਾਨ ਹੋਇਆ।
ਜਾਣਕਾਰੀ ਅਨੁਸਾਰ ਦੱਸ ਦਈਏ ਕਿ ਹੁਸ਼ਿਆਰਪੁਰ ਤੋਂ ਜਲੰਧਰ ਜਾਂਦੇ ਹੋਏ, ਪਿੰਡ ਖੁਰਦਪੁਰ ਤੋਂ ਸ਼ੁਰੂ ਹੋ ਕੇ ਕਠਾਰ ਤੋਂ ਬਾਅਦ ਸੜਕ 2 ਹਿੱਸਿਆਂ ਵਿੱਚ ਵੰਡੀ ਜਾਂਦੀ ਹੈ। ਦੋਵਾਂ ਸੜਕਾਂ ਦੇ ਵਿਚਕਾਰ ਇੱਕ ਪੁਲ ਲਈ ਖੰਭਿਆਂ 'ਤੇ ਕੰਮ ਅਧੂਰਾ ਹੈ। ਪਹਿਲੀ ਵਾਰ ਉੱਥੇ ਯਾਤਰਾ ਕਰਨ ਵਾਲੇ ਇਸ ਤੋਂ ਅਣਜਾਣ ਹੁੰਦੇ ਹਨ ਅਤੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ, ਆਮ ਲੋਕਾਂ ਨੇ ਪ੍ਰਸ਼ਾਸਨ ਕੋਲ ਘੱਟੋ ਘੱਟ ਖੱਡੇ ਭਰਨ ਦੀ ਮੰਗ ਕੀਤੀ ਹੈ, ਤਾਂ ਹਾਦਸਿਆਂ ਉੱਤੇ ਲਗਾਮ ਲੱਗ ਸਕੇ।