Wednesday, 14th of January 2026

ਕੈਂਟਰ ਨੇ ਇੱਕ ਬਾਈਕ ਸਵਾਰ ਨੂੰ ਦਰੜਿਆ, ਮੌਕ 'ਤੇ ਮੌਤ

Reported by: ajeet singh  |  Edited by: Jitendra Baghel  |  January 14th 2026 06:14 PM  |  Updated: January 14th 2026 06:14 PM
ਕੈਂਟਰ ਨੇ ਇੱਕ ਬਾਈਕ ਸਵਾਰ ਨੂੰ ਦਰੜਿਆ, ਮੌਕ 'ਤੇ ਮੌਤ

ਕੈਂਟਰ ਨੇ ਇੱਕ ਬਾਈਕ ਸਵਾਰ ਨੂੰ ਦਰੜਿਆ, ਮੌਕ 'ਤੇ ਮੌਤ

ਫਾਜ਼ਿਲਕਾ: ਅਬੋਹਰ ਦੇ ਬੁਰਜਮੁਹਾਰ ਰੋਡ 'ਤੇ ਬੁੱਧਵਾਰ ਦੁਪਹਿਰ ਨੂੰ ਦਰਦਨਾਕ ਹਾਦਸਾ ਵਾਪਰ ਗਿਆ। ਜਿਸ ਵਿੱਚ ਇੱਕ ਸੀਮਿੰਟ ਨਾਲ ਭਰੇ ਟੈਂਕਰ ਨੇ ਇੱਕ ਬਾਈਕ ਸਵਾਰ ਪਲੰਬਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਪਲੰਬਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟੈਂਕਰ ਚਾਲਕ ਗੱਡੀ ਨੂੰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।

ਮ੍ਰਿਤਕ ਨੌਜਵਾਨ ਦੀ ਹੋਈ ਪਛਾਣ 

ਮ੍ਰਿਤਕ ਨੌਜਵਾਨ ਦੀ ਪਛਾਣ 25 ਸਾਲਾ ਜਤਿੰਦਰ ਸਿੰਘ ਪੁੱਤਰ ਸੁਖਦੀਪ ਸਿੰਘ ਬੁਰਜਮੁਹਾਰ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਜਤਿੰਦਰ ਦੇ ਪਰਿਵਾਰ ਅਤੇ ਪਿੰਡ ਵਾਸੀ ਮੌਕੇ 'ਤੇ ਪਹੁੰਚ ਗਏ ਅਤੇ ਕੈਂਟਰ ਚਾਲਕ ਅਤੇ ਪੁਲ ਨਿਰਮਾਣ ਠੇਕੇਦਾਰ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਕੁਝ ਸਮਾਨ ਲੈਣ ਜਾ ਰਿਹਾ ਸੀ ਨੌਜਵਾਨ

ਜਤਿੰਦਰ ਸਿੰਘ ਬੁੱਧਵਾਰ ਦੁਪਹਿਰ 12 ਵਜੇ ਦੇ ਕਰੀਬ ਕੁਝ ਸਮਾਨ ਲੈਣ ਲਈ ਸ਼ਹਿਰ ਜਾ ਰਿਹਾ ਸੀ। ਦੁਪਹਿਰ 1 ਵਜੇ ਦੇ ਕਰੀਬ ਉਹ ਸਮਾਨ ਲੈ ਕੇ ਆਪਣੇ ਪਿੰਡ ਵਾਪਸ ਆ ਰਿਹਾ ਸੀ ਜਦੋਂ ਬੁਰਜਮੁਹਾਰ ਰੋਡ 'ਤੇ ਨਿਰਮਾਣ ਅਧੀਨ ਹਾਈਵੇਅ ਪੁਲ ਦੇ ਨੇੜੇ ਉਲਟ ਦਿਸ਼ਾ ਤੋਂ ਆ ਰਹੇ ਇੱਕ ਸੀਮਿੰਟ ਨਾਲ ਭਰੇ ਟੈਂਕਰ ਨੇ ਉਸਨੂੰ ਟੱਕਰ ਮਾਰ ਦਿੱਤੀ।

ਪੰਜ ਸਾਲ ਪਹਿਲਾਂ ਹੋਇਆ ਸੀ ਵਿਆਹ

ਮ੍ਰਿਤਕ ਜਤਿੰਦਰ ਦਾ ਵਿਆਹ ਲਗਭਗ ਪੰਜ ਸਾਲ ਪਹਿਲਾਂ ਹੋਇਆ ਸੀ ਅਤੇ ਉਸਦਾ ਇੱਕ ਚਾਰ ਸਾਲ ਦਾ ਪੁੱਤਰ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਨਰ ਸੇਵਾ-ਨਾਰਾਇਣ ਸੇਵਾ ਸਮਿਤੀ ਦੇ ਮੈਂਬਰ ਮੌਕੇ 'ਤੇ ਪਹੁੰਚੇ। ਪੁਲਿਸ ਨੇ ਪਰਿਵਾਰ ਨੂੰ ਢੁਕਵੀਂ ਕਾਰਵਾਈ ਦਾ ਭਰੋਸਾ ਦਿੱਤਾ ਹੈ।

TAGS