ਅਬੋਹਰ ਕੋਰਟ ਕੰਪਲੈਕਸ ’ਚ ਦਿਨ ਦਿਹਾੜੇ ਵਾਪਰੀ ਕਤਲ ਦੀ ਵਾਰਦਾਤ ਤੋਂ ਬਾਅਦ ਸ਼ਹਿਰ ਵਾਸੀਆਂ ’ਚ ਡਰ ਦਾ ਮਾਹੌਲ ਹੈ। ਆਏ ਦਿਨ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਸੂਬੇ ’ਚ ਕਾਨੂੰਨ ਵਿਵਸਥਾ ’ਤੇ ਸਵਾਲ ਖੜੇ ਕਰ ਰਹੀਆਂ ਨੇ।
ਇਸ ਘਟਨਾ ਤੋਂ ਬਾਅਦ ਪੰਜਾਬ ਭਾਜਪਾ ਨੇ ਵੀ ਸੂਬੇ ’ਚ ਵਿਗੜ ਰਹੀ ਕਾਨੂੰਨ ਵਿਵਸਥਾ ’ਤੇ ਸਵਾਲ ਖੜੇ ਕੀਤੇ ਨੇ। ਪੰਜਾਬ ਭਾਜਪਾ ਨੇ ਸੂਬਾ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ, ‘‘AAP ਸਰਕਾਰ ਨੇ ਪੰਜਾਬ ਦਾ ਇਹ ਹਾਲ ਬਣਾ ਦਿੱਤੇ ਹਨ ਕੀ ਹੁਣ ਤਾਂ ਨਿਆਂ ਦੇ ਮੰਦਿਰ ਵਿੱਚ ਸ਼ਰੇਆਮ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਅਤੇ ਦੋਸ਼ੀਆਂ ਅੰਦਰ ਪੰਜਾਬ ਪੁਲਿਸ ਦਾ ਡਰ ਖ਼ਤਮ ਹੋ ਚੁੱਕਿਆ ਹੈ। ਕੀ ਇਹੀ ਬਦਲਾਅ ਹੈ, ਜਿਸ ਦੀਆਂ ਝੂਠੀਆਂ ਗਾਰੰਟੀਆਂ ਦੇ ਕੇ ਭਗਵੰਤ ਮਾਨ ਨੇ ਸੱਤਾ ਹਾਸਿਲ ਕੀਤੀ।’’